ਫ੍ਰੈਂਚ ਓਪਨ 2026: ਰੂਸੀ ਮਹਿਲਾ ਖਿਡਾਰਨ ਮੀਰਾ ਐਂਡਰੀਵਾ ਨੇ ਫ੍ਰੈਂਚ ਓਪਨ 2026 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਸਿਰਫ਼ 19 ਸਾਲ ਦੀ ਉਮਰ ਵਿੱਚ ਇਹ ਵੱਡਾ ਖਿਤਾਬ ਜਿੱਤਿਆ, ਜਿਸ ਨਾਲ ਉਹ 1992 ਤੋਂ ਬਾਅਦ ਪੈਰਿਸ ਵਿੱਚ ਸਭ ਤੋਂ ਛੋਟੀ ਉਮਰ ਦੀ ਚੈਂਪੀਅਨ ਬਣ ਗਈ। ਸ਼ਨੀਵਾਰ ਨੂੰ ਪੈਰਿਸ ਦੇ ਸਟੇਡ ਰੋਲੈਂਡ-ਗੈਰੋਸ ਵਿਖੇ ਖੇਡੇ ਗਏ ਮਹਿਲਾ ਸਿੰਗਲਜ਼ ਫਾਈਨਲ ਵਿੱਚ, ਮੀਰਾ ਐਂਡਰੀਵਾ ਨੇ ਪੋਲੈਂਡ ਦੀ ਮਾਜਾ ਚਵਾਲਿਨਸਕਾ ਨੂੰ 6-3, 6-2 ਨਾਲ ਹਰਾ ਕੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ।
