ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ‘ਮੇਰਾ ਭਾਰਤ, ਵਿਕਸਤ ਭਾਰਤ-2047ਵਿਸ਼ੇ ਤਹਿਤ ਭਾਸ਼ਣ ਮੁਕਾਬਲੇ ਕਰਵਾਏ

Punjab

ਮਾਨਸਾ,10 ਜਨਵਰੀ :
ਨਹਿਰੂ ਯੁਵਾ ਕੇਦਰ ਮਾਨਸਾ ਵੱਲੋਂ ਮੇਰਾ ਭਾਰਤ ਵਿਕਸਤ ਭਾਰਤ 2047 ਤਹਿਤ  ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਸਮਾਜਿਕ ਗਤੀਵਿਧੀਆਂ ਵਿਚ ਹਮੇਸ਼ਾ ਅਹਿਮ ਭੂਮਿਕਾ ਅਦਾ ਕਰਦਾ ਹੈ ਅਤੇ ਨੌਜਵਾਨਾਂ ਲਈ ਚੰਗਾ ਮਾਰਗਦਰਸ਼ਕ ਹੈ। ਉਹ ਖੁਦ ਵੀ ਆਪਣੇ ਪਿੰਡ ਵਿੱਚ ਕਲੱਬ ਮੈਬਰ ਬਣ ਕੇ ਲਗਭਗ 42 ਵਾਰ ਖੂਨ ਦਾਨ ਕਰ ਚੁੱਕੇ ਹਨ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਕਲੱਬਾ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਸਟੇਟ ਅਵਾਰਡੀ ਆਰਗੇਨਾਈਜੇਸਨ ਪੰਜਾਬ ਦੀ ਮੰਗ ’ਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਕਮੇਟੀਆਂ ਵਿੱਚ ਨੋਜਵਾਨਾ ਨੂੰ ਪ੍ਰਤੀਨਿਧਤਾ ਦਿਵਾਉਣ ਲਈ ਯੋਜਨਾ ਉਲੀਕੀ ਜਾਵੇਗੀ।
ਜ਼ਿਲ੍ਹਾ ਯੂਥ ਅਫਸਰ, ਨਹਿਰੂ ਯੁਵਾ ਕੇਂਦਰ ਮਾਨਸਾ,  ਸ੍ਰ. ਸਰਬਜੀਤ ਸਿੰਘ  ਨੇ ਨਹਿਰੂ ਯੁਵਾ ਕੇਦਰ ਦੀਆਂ ਪ੍ਰਪਤੀਆ ਤੇ ਕੰਮਾ ਬਾਰੇ ਚਾਨਣਾ ਪਾਇਆ ਅਤੇ ਮੇਰਾ ਭਾਰਤ ਵਿਕਸਤ ਭਾਰਤ 2047 ਦੇ ਸਰਕਾਰ ਵੱਲੋ ਜਾਰੀ ਪੋਰਟਲ ’ਤੇ ਨੋਜਵਾਨਾ ਨੂੰ ਜੁੜਨ ਦੀ ਅਪੀਲ ਕੀਤੀ। ਇਸ ਮੋਕੇ ਸਟੇਟ ਅਵਾਰਡੀ ਰਜਿੰਦਰ ਵਰਮਾ ਨੇ ਨੋਜਵਾਨਾ ਨੂੰ ਸਬੋਧਨ ਕਰਦਿਆ ਕਿਹਾ ਕਿ ਨਹਿਰੂ ਯੁਵਾ ਕੇਦਰ ਮਾਨਸਾ ਨੋਜਵਾਨਾ ਨੂੰ ਸਹੀ ਮਾਰਗ ਦਿੰਦਾ ਹੈ, ਉਨ੍ਹਾਂ ਪਿੰਡਾਂ ਵਿੱਚ ਕਲੱਬਾ ਨੂੰ ਆਪਣੀਆਂ ਗਤੀਵਿਧੀਆ ਤੇਜ ਕਰਨ ਅਤੇ ਸਮਾਜਿਕ ਬੁਰਾਈਆਂ, ਨਸ਼ੇ, ਭਰੂਣ ਹੱਤਿਆ ਵਿਰੁੱਧ ਲੜਨ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ।
ਸਮਾਗਮ ਵਿੱਚ ਜੱਜ ਦੀ ਭੂਮਿਕਾ ਦੇ ਤੌਰ ’ਤੇ ਮੈਡਮ ਯੋਗੀਤਾ ਜੋਸ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀਬਾਘਾ, ਰਿਟਾ: ਪ੍ਰਿਸੀਪਲ ਦਰਸ਼ਨ ਸਿੰਘ ਬਰੇਟਾ ਨੇ ਨਤੀਜਾ ਭਾਸ਼ਣ ਮੁਕਾਬਲਿਆਂ ਦਾ ਨਤੀਜਾ ਘੋਸ਼ਿਤ ਕੀਤਾ,ਜਿਸ ਵਿਚ ਨਵਜੀਤ ਸਿੰਘ ਪਹਿਲੇ ਸਥਾਨ ’ਤੇ, ਸੰਭਵ ਕੁਮਾਰ ਦੂਜੇ ਅਤੇ ਦਿਵਾਨਸੀ ਤੀਜੇ ਸਥਾਨ ’ਤੇ ਰਹੇ।
  ਇਸ ਮੌਕੇ ਸਟੇਟ ਆਵਾਰਡੀ ਨਿਰਮਲ ਮੌਜੀਆ, ਸਟੇਟ ਆਵਾਰਡੀ ਜੱਗਾ ਸਿੰਘ ਆਲੀਸੇਰ, ਸੁਰਜੀਤ ਸਿੰਘ, ਅਮਨ ਹੀਰਕੇ ਸਟੇਟ ਅਵਾਰਡੀ,ਐਡਵੋਕੇਟ ਮੰਜੂ ਬਾਲਾ, ਜੌਨੀ ਮਾਨਸਾ, ਤੋਤਾ ਸਿੰਘ ਮੌਜੂਦ ਸਨ।