ਮਾਨਸਾ, 23 ਅਪ੍ਰੈਲ:
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਵਚਨਬੱਧ ਹੈ। ਵਿਦਿਆਰਥੀਆਂ ਦਾ ਭਵਿੱਖ ਹੀ ਦੇਸ਼ ਦਾ ਭਵਿੱਖ ਹੁੰਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਹਲਕਾ ਮਾਨਸਾ ਦੇ ਪਿੰਡ ਅਤਲਾ ਕਲਾਂ ਅਤੇ ਭੁਪਾਲ ਦੇ ਸਰਕਾਰੀ ਸਕੂਲਾਂ ’ਚ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਦਿਆਂ ਕੀਤਾ।
ਵਿਧਾਇਕ ਨੇ ਕਿਹਾ ਕਿ ਗੁਣਵੱਤਾ ਭਰਪੂਰ ਸਿੱਖਿਆ ਹਰ ਵਿਦਿਆਰਥੀ ਦੀ ਤਰੱਕੀ ਤੇ ਵਿਕਾਸ ਲਈ ਜ਼ਰੂਰੀ ਹੈ। ਸੂਬਾ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਕਰਨ ਲਈ ਹਰ ਲੋੜੀਂਦੇ ਯਤਨ ਕੀਤੇ ਜਾ ਰਹੇ ਹਨ, ਸਕੂਲਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਵਿਧਾਇਕ ਵਿਜੈ ਸਿੰਗਲਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ ਵਿਖੇ 9 ਲੱਖ 80 ਹਜ਼ਾਰ ਰੁਪਏ ਦੀ ਲਾਗਤ ਨਾਲ ਮੁਕੰਮਲ ਸਕੂਲ ਦੀ ਚਾਰਦਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਭੁਪਾਲ ਵਿਖੇ 2 ਲੱਖ 8 ਹਜ਼ਾਰ ਰੁਪਏ ਦੀ ਲਾਗਤ ਨਾਲ ਕਮਰੇ ਦੇ ਨਵੀਨੀਕਰਨ ਅਤੇ ਸਰਕਾਰੀ ਹਾਈ ਸਕੂਲ ਭੁਪਾਲ ਵਿਖੇ 9 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਭੀਖੀ ਵਰਿੰਦਰ ਸੋਨੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਭੋਗਲ, ਹੈਡਮਾਸਟਰ ਮੁਨੀਸ਼ ਕੁਮਾਰ, ਵਿਜੈ ਕੁਮਾਰ,ਸੀ ਐੱਚ ਟੀ ਸੁਖਵੀਰ ਕੌਰ, ਸ੍ਰ ਬਲਜਿੰਦਰ ਸਿੰਘ ਅਤਲਾ ਹੈੱਡ ਟੀਚਰ, ਹੈੱਡ ਟੀਚਰ ਮੀਰਾ ਬਾਈ, ਮੁੱਖ ਅਧਿਆਪਕਾ ਪ੍ਰਵੀਨ ਰਾਣੀ,ਪੰਜਾਬੀ ਅਧਿਆਪਕਾ ਇੰਦਰਜੀਤ ਕੌਰ ਰੰਧਾਵਾ, ਹੈੱਡ ਟੀਚਰ ਪਰਮਜੀਤ ਕੌਰ,ਸਰਪੰਚ ਪਰਵਿੰਦਰ ਕੌਰ ਅਤਲਾ ਕਲਾਂ, ਚੇਅਰਮੈਨ ਗੁਰਸੇਵਕ ਸਿੰਘ, ਸਰਪੰਚ ਗੁਰਜੀਤ ਕੌਰ, ਚੇਅਰਪਰਸਨ ਰਜਨਦੀਪ ਕੌਰ, ਚੇਅਰਮੈਨ ਬਹਾਲ ਸਿੰਘ, ਅਧਿਆਪਕ ਅਸ਼ਵਿੰਦਰ ਸਿੰਘ, ਸੁਰਜੀਤ ਸਿੰਘ, ਨਵਜੋਸ਼ ਸਪੋਲੀਆ, ਜਸਵਿੰਦਰ ਸਿੰਘ ਕਾਹਨ,ਲਖਵੀਰ ਸਿੰਘ ਸਟੇਜ ਸਕੱਤਰ,ਦਰਸ਼ਨ ਸਿੰਘ ਪੀ ਟੀ, ਮਲਕੀਤ ਸਿੰਘ, ਰਮੇਸ਼ ਕੁਮਾਰ, ਦੀਪ ਮਾਲਾ, ਅਮਨਪ੍ਰੀਤ ਕੌਰ, ਜਗਤਾਰ ਸਿੰਘ ਔਲਖ, ਅਮਨਦੀਪ ਸਿੰਘ ਭਾਈ ਦੇਸਾ,ਡਾ ਜਗਤਾਰ ਸਿੰਘ, ਡਾ ਗੁਰਤੇਜ ਸਿੰਘ, ਸਮਾਜ ਸੇਵੀ ਕੌਰਜੀਤ ਸਿੰਘ, ਗੁਰਦੁਆਰਾ ਸਾਹਿਬ ਕਮੇਟੀ ਅਤਲਾ ਕਲਾਂ, ਅਖੰਡ ਪਾਠ ਸਾਹਿਬ ਕਮੇਟੀ ਅਤਲਾ ਕਲਾਂ ਦੇ ਅਹੁਦੇਦਾਰ ਸਾਹਿਬਾਨ ਹਾਜ਼ਰ ਸਨ।
ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਸੂਬਾ ਸਰਕਾਰ ਵਚਨਬੱਧ-ਵਿਜੈ ਸਿੰਗਲਾ


