ਫਾਜ਼ਿਲਕਾ 30 ਮਾਰਚ 2025…
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਮੈਡਮ ਨੀਰੂ ਗਰਗ ਨੇ ਪਿੰਡ ਸ਼ਲੇਮ ਸਾਹਿਬ ਵਿਖੇ ਜਿਲਾ ਐਨੀਮਲ ਵੈਲਫੇਅਰ ਸੋਸਾਇਟੀ ਦੀ ਸਰਕਾਰੀ ਗਊਸ਼ਾਲਾ ਵਿੱਚ ਪਰਿਵਾਰ ਸਮੇਤ ਪਹੁੰਚ ਕੇ ਗਊ ਮਾਤਾ ਨੂੰ ਸਵਾਮਨੀ (ਦਾਨ) ਕੀਤਾ ਤੇ ਗਊਮਾਤਾ ਦਾ ਅਸ਼ੀਰਵਾਦ ਲਿਆ!
ਇਸ ਮੌਕੇ ਮੈਡਮ ਨੀਰੂ ਗਰਗ ਨੇ ਕਿਹਾ ਤੇ ਗਊਸ਼ਾਲਾ ਵਿੱਚ ਗਊ ਮਾਤਾ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ! ਉਹਨਾਂ ਕਿਹਾ ਕਿ ਗਊਸ਼ਾਲਾ ਵਿੱਚ ਤੂੜੀ ਤੇ ਹਰੇ ਚਾਰੇ ਦਾ ਪੂਰਨ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਸਮੇਂ ਸਮੇਂ ਤੇ ਗਊਵੰਸ਼ ਨੂੰ ਦਿੱਤਾ ਜਾ ਰਿਹਾ ਹੈ! ਉਹਨਾਂ ਕਿਹਾ ਕਿ ਗਊਸ਼ਾਲਾ ਵਿੱਚ ਪੈਂਡਿੰਗ ਪਏ ਕੰਮਾਂ ਨੂੰ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਜਲਦ ਹੀ ਪੂਰਾ ਕੀਤਾ ਜਾਵੇਗਾ! ਉਹਨਾਂ ਗਊਸ਼ਾਲਾ ਦੇ ਪ੍ਰਬੰਧਕ ਮੈਂਬਰਾਂ ਤੇ ਸਟਾਫ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਗਊਸ਼ਾਲਾ ਵਿੱਚ ਸਾਫ ਸਫਾਈ ਤੇ ਸੰਭਾਲ ਦੇ ਪ੍ਰਬੰਧ ਵਧੀਆ ਹਨ ਜਿਸ ਲਈ ਉਹ ਵਧਾਈ ਦੇ ਪਾਤਰ ਹਨ।
ਇਸ ਮੌਕੇ ਇੰਚਾਰਜ ਸੋਨੂੰ ਵਰਮਾ, ਕਰਮਚਾਰੀ ਰਾਕੇਸ਼ ਕੁਮਾਰ ਤੇ ਕਮੇਟੀ ਮੈਂਬਰ ਤੇ ਸਟਾਫ ਮੌਜੂਦ ਸਨ।