ਮਲੋਟ, 30 ਮਾਰਚ
ਅੱਜ ਨਵਰਾਤਰਿਆਂ ਦੇ ਸ਼ੁੱਭ ਅਵਸਰ ‘ਤੇ ਪਹਿਲੇ ਦਿਨ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਦੇ ਕ੍ਰਿਸ਼ਨਾ ਮੰਦਰ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਉਨ੍ਹਾਂ ਵੱਲੋਂ ਮੰਦਰ ਵਿੱਚ ਗਰੀਬ ਪਰਿਵਾਰਾਂ ਲਈ ਸਸਤੇ ਮੁੱਲ ਦੇ ਖਾਣੇ ਲਈ ਠਾਕੁਰ ਦੀ ਰਸੋਈ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੰਦਰ ਦੇ ਕਮੇਟੀ ਮੈਂਬਰਾਂ ਵੱਲੋਂ ਅੱਜ ਜੋ ਇਹ ਰਸੋਈ ਦੀ ਸ਼ੁਰੂਆਤ ਕੀਤੀ ਗਈ ਹੈ ਉਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਅਤੇ ਸਾਰੇ ਕਮੇਟੀ ਮੈਂਬਰ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਕੋਈ ਵੀ ਗਰੀਬ ਪਰਿਵਾਰ ਇੱਥੇ ਆ ਕੇ ਬਹੁਤ ਹੀ ਸਸਤੇ ਭਾਅ ਵਿੱਚ ਖਾਣਾ ਖਾ ਸਕਦਾ ਹੈ।
ਇਸ ਮੌਕੇ ਸਤਿਗੁਰ ਕ੍ਰਿਸ਼ਨ ਗੋਇਲ, ਸਾਬਕਾ ਨਗਰ ਕੌਂਸਲ ਪ੍ਰਧਾਨ ਸਤਿਗੁਰ ਦੇਵ ਰਾਜ ਪੱਪੀ, ਪ੍ਰਧਾਨ ਭਾਰਤ ਭੂਸ਼ਣ ਕਾਕਾ, ਵਾਈਸ ਪ੍ਰਧਾਨ ਵਰੁਣ ਗੁਪਤਾ, ਭਾਰਤ ਭੂਸ਼ਣ ਜੂਸਾ, ਅਰਸ਼ ਸਿੱਧੂ ਪੀ.ਏ., ਦਫ਼ਤਰ ਇੰਚਾਰਜ ਪਰਮਜੀਤ ਗਿੱਲ, ਗਗਨ ਔਲਖ, ਸੁਨਿਸ਼ ਗੋਇਲ, ਰਮੇਸ਼ ਅਰਨੀਵਾਲਾ, ਜੋਨੀ ਗਰਗ, ਲਵ ਬੱਤਰਾ, ਵਿਕਰਾਂਤ ਖੁਰਾਣਾ, ਸਤਪਾਲ ਗਿਰਧਰ, ਅਸ਼ੋਕ ਅਗਰਵਾਲ, ਜਗਦੀਸ਼ ਸ਼ਰਮਾ, ਪ੍ਰੇਮ ਗੋਇਲ, ਪਾਲਾ ਪ੍ਰਕਾਸ਼ ਜਨਰਲ ਸਟੋਰ ਹਾਜ਼ਰ ਸਨ।