ਕਿਸਾਨ ਬੇਲੋੜੀਆਂ ਸਪਰੇਆਂ ਕਰਨ ਤੋਂ ਗੁਰੇਜ਼ ਕਰਨ- ਡਾ.ਅਵੀਨਿੰਦਰ ਪਾਲ ਸਿੰਘ

Faridkot Politics Punjab

ਕੋਟਕਪੂਰਾ 24 ਜਨਵਰੀ,2025

ਡਾਇਰੈਕਟਰ  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾ.ਅਵੀਨਿੰਦਰ ਪਾਲ ਸਿੰਘ, ਜਿਲ੍ਹਾ ਸਿਖਲਾਈ ਅਫਸਰ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਸਿੱਖਾਂਵਾਲਾ ਵਿਖੇ ਲਗਾਇਆ ਗਿਆ ।

ਡਾ.ਗੁਰਿੰਦਰਪਾਲ ਸਿੰਘ, ਖੇਤੀਬਾੜੀ ਸੂਚਨਾ ਅਫਸਰ ਨੇ ਕਿਸਾਨਾਂ ਨੂੰ ਸਮੇਂ ਸਿਰ ਅਤੇ ਫਸਲ ਦੀ ਲੋੜ ਅਨੁਸਾਰ ਖੇਤੀਬਾੜੀ ਵਿਭਾਗ ਤੋਂ ਸਲਾਹ ਲੈਣ ਮਗਰੋਂ ਹੀ ਛੋਟੇ ਤੱਤ ਜਾਂ ਹੋਰ ਬਿਮਾਰੀਆਂ ਦੀ ਰੋਕਥਾਮ ਸਬੰਧੀ ਸਪਰੇਅ ਕਰਨ ਬਾਰੇ ਪ੍ਰੇਰਿਤ ਕੀਤਾ ।

 ਡਾ.ਗੁਰਪ੍ਰੀਤਸਿੰਘ, ਬਲਾਕ ਖੇਤੀਬਾੜੀ ਅਫਸਰ, ਕੋਟਕਪੂਰਾ ਵੱਲੋਂ ਕਿਸਾਨਾਂ ਨੂੰ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਅਤੇ ਖਾਦਾਂ ਦੀ ਮਾਤਰਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਡਾ.ਨਵਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਕੋਟਕਪੂਰਾ ਵੱਲੋਂ ਮਿੱਟੀ ਅਤੇ ਪਾਣੀ ਦੇ ਸੈਂਪਲ ਸਮੇਂ-ਸਿਰ ਜਾਂਚ ਕਰਵਾਉਣ ਅਤੇ ਸਪਰੇਅ ਕਰਨ ਦੇ ਤਰੀਕੇ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ।

ਪਸ਼ੂ ਪਾਲਣ ਵਿਭਾਗ ਵੱਲੋਂ ਡਾ.ਸਾਹਿਲ ਗੁਪਤਾ, ਵੈਟਨਰੀ ਅਫਸਰ, ਕੋਟਕਪੂਰਾ ਵੱਲੋਂ ਕਿਸਾਨਾਂ ਨੂੰ ਪਸ਼ੂਆਂ ਦੀ ਦੇਖ-ਰੇਖ ਸਬੰਧੀ ਵੱਖ-ਵੱਖ ਸਮੇਂ ਤੇ ਬਿਮਾਰੀਆਂ ਦੀ ਰੋਕਥਾਮ ਲਈ ਕਰਵਾਈਆਂ ਜਾਣ ਵਾਲੀਆਂ ਵੈਕਸੀਨੇਸ਼ਨਜ਼ (ਮੂੰਹਖੁਰ, ਗਲਘੋਟੂ, ਲੰਪੀ ਸਕਿੱਨਡਿਜ਼ੀਜ਼) ਨੂੰ ਸਮੇਂ-ਸਿਰ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਸ੍ਰੀ ਰੋਹਿਤ ਕੰਬੋਜ਼, ਵੈਟਨਰੀ ਇੰਸਪੈਕਟਰ ਵੱਲੋਂ ਕਿਸਾਨ ਕਰੈਡਿਟਕਾਰਡ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਕੈਂਪ ਵਿੱਚ ਆਰ.ਜੀ.ਆਰ. ਸੈੱਲ ਵੱਲੋਂ ਲਿਟਰੇਚਰ ਵੰਡਿਆ ਗਿਆ ।ਵਿਭਾਗੀ ਟੀਮ ਵੱਲੋਂ ਕੈਂਪ ਤੋਂ ਬਾਅਦ ਕਿਸਾਨਾਂ ਦੀ ਹਾਜ਼ਰੀ ਵਿੱਚ ਕਣਕ ਦੀ ਫਸਲ ਦਾ ਨਿਰੀਖਣ ਕੀਤਾ ਗਿਆ ।

Leave a Reply

Your email address will not be published. Required fields are marked *