ਸਕੂਲੀ ਬੱਚਿਆਂ ਲਈ ਰੋਡ ਸੇਫਟੀ ਸੈਮੀਨਾਰ ਲਗਾਇਆ

Ferozepur Politics Punjab

ਫ਼ਿਰੋਜ਼ਪੁਰ, 24 ਜਨਵਰੀ 2025:

ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੇ ਹੁਕਮਾਂ ਤਹਿਤ ਰੋਡ ਸੇਫਟੀ ਮਹੀਨਾ ਜਨਵਰੀ 2025 ਦੌੋਰਾਨ ਏ.ਡੀ.ਸੀ.-ਕਮ-ਆਰ.ਟੀ.ਏ ਫ਼ਿਰੋਜ਼ਪੁਰ ਡਾ.

ਨਿਧੀ ਕੁਮੁਦ ਬੰਬਾਹ ਦੇ ਦਿਸ਼ਾ-ਨਿਰਦੇਸ਼ਾ ਹੇਠ ਆਰ.ਟੀ.ਓ. ਫ਼ਿਰੋਜ਼ਪੁਰ ਸ਼੍ਰੀ ਕਰਨਬੀਰ ਸਿੰਘ ਛੀਨਾ ਦੀ ਟੀਮ ਵੱਲੋ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ, ਟ੍ਰੈਫਿਕ ਪੁਲਿਸ ਫਿਰੋਜ਼ਪੁਰ ਦੇ ਸਹਿਯੋਗ ਨਾਲ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇੜੇ ਬਾਂਸੀ ਗੇਟ ਫਿਰੋਜ਼ਪੁਰ ਵਿਖੇ ਸਕੂਲੀ ਬੱਚਿਆਂ ਲਈ ਰੋਡ ਸੇਫਟੀ ਸੈਮੀਨਾਰ ਲਗਾਇਆ ਗਿਆ। 

ਟਰਾਸਪੋਰਟ ਵਿਭਾਗ ਤੋ ਸ਼੍ਰੀ ਨਵਦੀਪ ਸਿੰਘ, ਟ੍ਰੈਫਿਕ ਇੰਚਾਰਜ ਫਿਰੋਜਪੁਰ ਸ਼੍ਰੀ ਲਖਵੀਰ ਸਿੰਘ ਅਤੇ ਬਾਲ ਸੁਰਖਿਆ ਵਿਭਾਗ ਤੋ ਸ਼੍ਰੀ ਸਤਨਾਮ ਸਿੰਘ ਵੱਲੋ ਸਕੂਲੀ ਬੱਚਿਆ ਨੂੰ ਰੋਡ ਸੇਫਟੀ ਨਿਯਮਾ, ਸੇਫ ਸਕੂਲ ਵਾਹਨ, ਫਰਿਸ਼ਤੇ ਸਕੀਮ ਪ੍ਰਤੀ ਜਾਗਰੂਕ ਕੀਤਾ ਗਿਆ । ਬੱਚਿਆ ਨੂੰ ਹਮੇਸ਼ਾ ਹੈਲਮੈਟ ਪਹਿਨ ਕੇ ਡਰਾਈਵ ਕਰਨ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆ ਨੂੰ ਦੱਸਿਆ ਗਿਆ ਕਿ ਬਚਿਆ ਵੱਲੋ ਆਪਣੇ ਮਾਤਾ ਪਿਤਾ ਨੂੰ ਗੱਡੀ ਚਲਾਉਦੇ ਵਕਤ ਸੀਟ ਬੈਲਟ ਲਗਾ ਕੇ ਗੱਡੀ ਚਲਾਉਣ ਲਈ ਕਿਹਾ ਜਾਵੇ। ਰੋਡ ਉਪਰ ਹਮੇਸ਼ਾ ਰੋਡ ਸਾਈਨਾ ਦੀ ਪਾਲਣਾ ਕੀਤੀ ਜਾਵੇ। ਰੋਡ ਉਪਰ ਕਦੇ ਵੀ ਉਵਰ ਸਪੀਡਿੰਗ ਨਾ ਕੀਤੀ ਜਾਵੇ। ਬੱਚਿਆ ਨੂੰ ਇਹ ਵੀ ਪ੍ਰੇਰਿਤ ਕੀਤਾ ਗਿਆ ਕਿ ਆਪਣੇ ਮਾਤਾ- ਪਿਤਾ ਨੂੰ ਡਰਿੰਕ ਕਰਕੇ ਡਰਾਈਵ ਕਰਨ ਤੋ ਰੋਕਿਆ ਜਾਵੇ। ਸਕੂਲ ਦੇ ਪ੍ਰਿੰਸੀਪਲ ਸਹਿਬਾਨ ਅਤੇ ਸਕੂਲ ਦੀ ਟੀਮ ਵੱਲੋ ਵੱਖ-ਵੱਖ ਵਿਭਾਗਾ ਤੋ ਆਏ ਨੁਮਾਇਦਿਆ ਦਾ ਧੰਨਵਾਦ ਕੀਤਾ ਗਿਆ।

 ਇਸ ਮੋਕੇ ਏ.ਟੀ.ਓ. ਫਿਰੋਜ਼ਪੁਰ ਸ਼੍ਰੀ ਰਾਕੇਸ਼ ਕੁਮਾਰ ਬਾਂਸਲ ਨਾਲ ਟਰਾਂਸਪੋਰਟ ਵਿਭਾਗ ਤੋ ਰਾਜਪਾਲ ਸਿੰਘ, ਹੇਮੰਤ ਕੁਮਾਰ, ਸਨੇਹਦੀਪ ਸਿੰਘ ਅਤੇ ਟ੍ਰੈਫਿਕ ਪੁਲਿਸ ਤੋ ਸ਼੍ਰੀ ਗੁਰਮੇਜ਼ ਸਿੰਘ ਏ.ਐਸ.ਆਈ. ਵੀ ਮੌਜੂਦ ਸਨ।

Leave a Reply

Your email address will not be published. Required fields are marked *