ਮਾਘੀ ਮੇਲੇ ਤੇ  ਡਰੋਨ ਅਤੇ ਪੈਰਾਗਲਾਈਡਰ ਵਗੈਰਾ ਦੀ ਵਰਤੋਂ ਕਰਨ ਦੀ ਮਨਾਹੀ– ਜਿ਼ਲ੍ਹਾ ਮੈਜਿਸਟਰੇਟ

Politics Punjab Sri Muktsar Sahib


ਸ੍ਰੀ ਮੁਕਤਸਰ ਸਾਹਿਬ 13 ਜਨਵਰੀ                      
                                            ਸ੍ਰੀ ਰਾਜੇਸ਼੍ ਤ੍ਰਿਪਾਠੀ ਜਿ਼ਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਭਾਰਤੀਯ ਨਾਗਰਿਕ ਸੁਰੱਖਿਆਂ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ  ਸ੍ਰੀ ਮੁਕਤਸਰ ਸਾਹਿਬ ਦੀ ਮਿਊਸਪਲ ਹੱਦ ਅੰਦਰ ਮਾਘੀ ਮੇਲੇ ਤੇ 15 ਜਨਵਰੀ 2025 ਤੱਕ  ਡਰੋਨ ਅਤੇ ਪੈਰਾਗਲਾਈਡਰ ਵਗੈਰਾ ਦੀ  ਵਰਤੋਂ ਨਾ ਕਰਨ ਦੇ  ਹੁਕਮ ਜਾਰੀ ਕੀਤੇ ਹਨ।
                                          ਇਸ ਹੁਕਮ ਅਨੁਸਾਰ ਕੋਈ ਵੀ ਵਿਅਕਤੀ ਬਿਨ੍ਹਾਂ ਪ੍ਰਵਾਨਗੀ ਦੇ ਡਰੋਨ ਅਤੇ ਪੈਰਾਗਲਾਈਡਰ ਵਗੈਰਾ ਦੀ ਵਰਤੋ ਨਹੀਂ ਕਰੇਗਾ । ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

                                         ਜਿਲ੍ਹਾ ਮੈਜਿਸਟਰੇਟ ਦੇ ਇੱਕ ਹੋਰ ਹੁਕਮ ਅਨੁਸਾਰ ਸ੍ਰੀ  ਮੁਕਤਸਰ ਸਾਹਿਬ ਹਦੂਦ ਅੰਦਰ 15 ਜਨਵਰੀ 2025 ਤੱਕ  ਸ਼ਰਾਬ ਦੇ ਠੇਕਿਆਂ, ਆਂਡੇ,ਮੀਟ ਦੀਆਂ ਦੁਕਾਨਾਂ ਅਤੇ ਅਹਾਤਿਆਂ ਨੂੰ ਬੰਦ ਰੱਖਣ ਦੇ ਵੀ ਹੁਕਮ ਜਾਰੀ ਕੀਤੇ ਹਨ  ।

Leave a Reply

Your email address will not be published. Required fields are marked *