ਬਾਬਾ ਨਾਨਕ ਗਊਸ਼ਾਲਾ, ਮਾਨਸਾ ਵਿਖੇ ਪਸ਼ੂ ਪਾਲਣ ਵਿਭਾਗ ਵੱਲੋ ਗਊਆਂ ਦੀ ਸਾਂਭ ਸੰਭਾਲ ਲਈ ਕੈਂਪ ਆਯੋਜਿਤ

Mansa Politics Punjab

ਮਾਨਸਾ, 13 ਜਨਵਰੀ:
ਗਊ ਸੇਵਾ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਬਾਬਾ ਨਾਨਕ ਗਊਸ਼ਾਲਾ, ਮਾਨਸਾ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਡਾ. ਅਭਿਸ਼ੇਕ ਕੁਮਾਰ ਵੈਟਨਰੀ ਅਫ਼ਸਰ ਦੀ ਟੀਮ ਦੇ ਉਦਮ ਸਦਕਾ ਗਊਆਂ ਦੀ ਸਾਂਭ ਸੰਭਾਲ ਸਬੰਧੀ ਇੱਕ ਵਿਸ਼ੇਸ਼ ਕੈਂਪ ਲਗਾ ਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਇਸ ਦੌਰਾਨ ਡਿਪਟੀ ਡਾਇਰੈਕਟਰ ਡਾ. ਕਰਮਜੀਤ ਸਿੰਘ ਨੇ ਪਸ਼ੂਆਂ ਦੀ ਨਵੀਂ ਨਸਲ ਸੁਧਾਰ ਅਤੇ ਸਾਂਭ ਸੰਭਾਲ ਦੇ ਤਰੀਕੇ ਅਤੇ ਗਊਸ਼ਾਲਾ ਵਿੱਚ ਕੰਮ ਕਰਦੇ ਮਜਦੂਰਾਂ, ਪ੍ਰਬੰਧਕਾਂ ਨੂੰ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਇਲਾਜ਼ ਤੋਂ ਜਾਣੂ ਕਰਵਾਇਆ।
ਕੈਪ ਦੌਰਾਨ ਬਾਬਾ ਨਾਨਕ ਗਊਸ਼ਾਲਾ ਮਾਨਸਾ ਦੀ ਕਮੇਟੀ ਵੱਲੋ ਡਾਕਟਰਾਂ ਅਤੇ ਪਸ਼ੂ ਪਾਲਣ ਵਿਭਾਗ ਵੱਲੋ ਇਹ ਕੈਂਪ ਆਯੋਜਿਤ ਕਰਨ ਲਈ ਸ਼ਲਾਘਾ ਕੀਤੀ ਗਈ ਕਮੇਟੀ ਵੱਲੋ ਡਾਕਟਰਾਂ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਡਾਕਟਰਾਂ ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਗਊਸ਼ਾਲਾ ਦੇ ਪ੍ਰਧਾਨ ਗਊਸ਼ਾਲਾ ਦੇ ਪ੍ਰਧਾਨ ਕਮਲ ਭੂਸ਼ਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਉਹ ਗਊ ਸੇਵਾ ਸੰਭਾਲ ਲਈ ਵੱਧ ਤੋ ਵੱਧ ਸਹਿਯੋਗ ਕਰਨ।
ਇਸ ਮੌਕੇ ਡਾ. ਮੁਹੰਮਦ ਸਲੀਮ ਐਡੀਸ਼ਨਲ ਡਿਪਟੀ ਡਾਇਰੈਕਟਰ, ਡਾ. ਸਵਰਨਜੀਤ ਸਿੰਘ ਵੈਟਨਰੀ ਅਫਸਰ, ਡਾ. ਸੰਜੂ ਸਿੰਗਲਾ ਵੈਟਨਰੀ ਅਫਸਰ , ਸ੍ਰੀ ਵਿਪਨ  ਕੁਮਾਰ ਸੀਨੀਅਰ ਵੈਟਨਰੀ ਇੰਸਪੈਕਟਰ, ਅਨੀਸ਼ ਕੁਮਾਰ ਵੈਟਨਰੀ ਇੰਸਪੈਕਟਰ, ਪ੍ਰਵੀਨ ਕੁਮਾਰ ਵੈਟਨਰੀ ਇੰਸਪੈਕਟਰ, ਜੋਗਿੰਦਰ ਸਿੰਘ ਵੈਟਨਰੀ ਇੰਸਪੈਕਟਰ, ਗਊਸ਼ਾਲਾ ਦੇ ਪ੍ਰਧਾਨ ਕਮਲ ਭੂਸ਼ਨ ਡੀ.ਡੀ. ਫਰੋਟ (ਦਾਨੇਵਾਲੀਆਂ), ਸੁਰਿੰਦਰ ਕੁਮਾਰ ਪੱਪੀ (ਦਾਨੇਵਾਲੀਆ), ਸਤੀਸ਼ ਗੋਇਲ, ਸੁਰੇਸ਼ ਸ਼ਰਮਾ, ਕ੍ਰਿਸ਼ਨ ਲਾਲ, ਪ੍ਰੇਮ ਜੋਗਾ, ਪ੍ਰਦੀਪ ਕੁਮਾਰ ਮੱਖਣ ਲਾਲ, ਜਸਪਾਲ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *