ਜਿਲ੍ਹਾ ਸੈਨਿਕ ਬੋਰਡ ਫਰੀਦਕੋਟ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੀ ਪ੍ਰਧਾਨਗੀ ਹੇਠ ਹੋਈ

Faridkot Politics Punjab

ਫਰੀਦਕੋਟ 18 ਦਸੰਬਰ ()ਜਿਲ੍ਹਾ ਸੈਨਿਕ ਬੋਰਡ ਫਰੀਦਕੋਟ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਹਾਇਕ ਕਮਿਸ਼ਨਰ ਮਿਸ ਤੁਸ਼ਿਤਾ ਗੁਲਾਟੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਮੀਟਿੰਗ ਦੀ ਸੁ਼ਰੂਆਤ ਕਰਦੇ ਹੋਏ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ) ਸਕੱਤਰ ਜਿ਼ਲ੍ਹਾ ਸੈਨਿਕ ਬੋਰਡ ਫਰੀਦਕੋਟ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਦਿੱਤੀ ਅਤੇ ਮੌਜੂਦਾ ਵਿੱਤੀ ਸਾਲ ਦੌਰਾਨ ਵੱਖ ਵੱਖ ਸਕੀਮਾਂ ਅਧੀਨ ਵਿਭਾਗ ਵੱਲੋਂ 58 ਲਾਭਪਾਤਰਾਂ ਨੂੰ ਕੀਤੀ ਗਈ ਲਗਭਗ 27 ਲੱਖ ਰੁਪਏ ਦਾ ਸਕੀਮ ਵਾਈਜ਼ ਵੇਰਵਾ ਦਿੱਤਾ ਅਤੇ ਹੋਰ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੱਤੀ ਗਈ।

          ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ ਵੱਲੋਂ ਸਾਬਕਾ ਸੈਨਿਕਾਂ ਦੀਆਂ ਵਾਜਬ ਮੰਗਾਂ ਨੂੰ ਵਿਚਾਰਣ ਦਾ ਭਰੋਸਾ ਦਿੱਤਾ ਅਤੇ ਹੋਰ ਉਠਾਏ ਗਏ ਮੁੱਦਿਆਂ ਤੇ ਸਬੰਧਤ ਵਿਭਾਗਾਂ/ ਅਦਾਰਿਆਂ ਨੂੰ ਜਲਦ ਬਣਦੀ ਕਾਰਵਾਈ ਕਰਨ ਲਈ ਵੀ ਨਿਰਦੇਸ਼ ਦਿੱਤੇ ਅਤੇ ਹਥਿਆਰਬੰਦ ਸੈਨਾ ਝੰਡਾ ਦਿਵਸ ਵਿੱਚ ਦਿੱਤਾ ਜਾਣ ਵਾਲਾ ਚੰਦਾ ਸਮੇਂ ਸਿਰ ਜਮ੍ਹਾਂ ਕਰਵਾਉਣ ਹਿੱਤ ਪ੍ਰੇਰਿਤ ਕੀਤਾ।

ਇਸ ਮੌਕੇ ਮੈਡਮ ਲਵਪ੍ਰੀਤ ਕੌਰ ਜਿ਼ਲ੍ਹਾ ਮਾਲ ਅਫਸਰ, ਸ਼੍ਰੀ ਰਾਜ ਕੁਮਾਰ ਉਪ ਪੁਲਿਸ ਕਪਤਾਨ, ਜਿ਼ਲ੍ਹਾ ਸੈਨਿਕ ਬੋਰਡ ਦੇ ਨਾਨ ਆਫੀਸ਼ਲ ਮੈਂਬਰ ਸਾਹਿਬਾਨ ਡਾਕਟਰ ਹਰਿੰਦਰਪਾਲ ਸਿੰਘ ਸੰਧੂ, ਸ਼੍ਰੀ ਸੁਖਚੈਨ ਸਿੰਘ ਬਰਾੜ, ਕੈਪਟਨ ਧਰਮ ਸਿੰਘ (ਰਿਟਾ), ਸ਼੍ਰੀ ਗੁਰਚਰਨ ਸਿੰਘ ਕੈਂਥ ਅਤੇ ਜਿ਼ਲ੍ਹਾ ਸੈਨਿਕ ਬੋਰਡ ਦਾ ਦਫਤਰੀ ਅਮਲਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁੱਖੀ/ ਨੁਮਾਇੰਦੇ ਹਾਜ਼ਰ ਸਨ। 

Leave a Reply

Your email address will not be published. Required fields are marked *