ਅੰਮ੍ਰਿਤਸਰ 11 ਦਸੰਬਰ 2024–
ਭਾਰਤੀ ਫੌਜ 1971 ਦੀ ਭਾਰਤ-ਪਾਕ ਜੰਗ ਵਿੱਚ ਭਾਰਤੀ ਫੌਜ ਦੇ ਸਾਹਸ ਅਤੇ ਬਹਾਦਰੀ ਦਾ ਸਨਮਾਨ ਕਰਨ ਲਈ 53ਵਾਂ ਵਿਜੇ ਦਿਵਸ ਮਨਾ ਰਹੀ ਹੈ। ਸਬੰਧ ਵਿੱਚ ਵਜਰਾ ਕੋਰ, ਜ਼ਿਲ੍ਹਾ ਪ੍ਰਸ਼ਾਸਨ, ਅੰਮ੍ਰਿਤਸਰ ਦੇ ਸਹਿਯੋਗ ਨਾਲ 13-14 ਦਸੰਬਰ 2024 ਨੂੰ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਮਿਊਜ਼ੀਅਮ ਵਿਖੇ ਹਥਿਆਰਾਂ ਅਤੇ ਉਪਕਰਨਾਂ ਦੀ ਪ੍ਰਦਰਸ਼ਨੀ ਦਾ ਆਯੋਜਨ ਕਰ ਰਹੀ ਹੈ ਅਤੇ 15 ਦਸੰਬਰ ਨੂੰ ਕਿਲ੍ਹਾ ਗੋਬਿੰਦਗੜ੍ਹ ਵਿਖੇ 1971 ਦੀ ਜੰਗ ਵਿੱਚ ਭਾਰਤੀ ਫੌਜ ਦੇ ਅਮੁੱਲ ਯੋਗਦਾਨ ਨੂੰ ਦਰਸਾਉਣ ਲਈ ਇੱਕ ਸੱਭਿਆਚਾਰਕ ਸ਼ਾਮ “ਏਕ ਸ਼ਾਮ ਵੀਰਾਂ ਕੇ ਨਾਮ” ਦਾ ਆਯੋਜਨ ਕੀਤਾ ਜਾ ਰਿਹਾ ਹੈ। ਲੈਫਟੀਨੈਂਟ ਕਰਨਲ ਆਰ ਐਸ ਜੋਸ਼ੀ ਨੇ ਦੱਸਿਆ ਕਿ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਮਿਊਜ਼ੀਅਮ ਵਿਖੇ ਆਰਮੀ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਦਰਸ਼ਨੀ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਲਾ ਗੋਬਿੰਦਗੜ੍ਹ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਮਨਾਏ ਜਾ ਰਹੇ ਸਮਾਗਮ ਵਿੱਚ ਜਰੂਰ ਆਪਣੀ ਸ਼ਿਰਕਤ ਕਰਨ।