ਫਾਜ਼ਿਲਕਾ, 09 ਦਸੰਬਰ
ਨਸ਼ਿਆਂ ਖਿਲਾਫ ਜਾਰੀ ਜੰਗ ਵਿਚ ਸਮਾਜ ਦਾ ਹਰੇਕ ਵਰਗ ਆਪਣਾ ਅਹਿਮ ਰੋਲ ਨਿਭਾ ਰਿਹਾ ਹੈ। ਨਸ਼ੇ ਵਿਰੋਧੀ ਜਾਗਰੂਕਤਾ ਅਭਿਆਨ ਤਹਿਤ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ—ਨਿਰਦੇਸ਼ਾ *ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਾਜ਼ਿਲਕਾ ਸ੍ਰੀ ਜ਼ਸਪਾਲ ਸਿੰਘ ਦੀ ਹਦਾਇਤਾਂ ਅਨੁਸਾਰ ਪਿੰਡ ਡੰਗਰ ਖੇੜਾ ਵਿਖੇ ਨੁਕੜ ਨਾਟਕ ਅਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਪਿੰਡ ਦੇ ਸਰਪੰਚ ਸ੍ਰੀਮਤੀ ਸ਼ੈਫਾਲੀ ਟਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੋਜਵਾਨ ਪੀੜ੍ਹੀ ਨੂੰ ਮਾੜੀਆਂ ਕੁਰੀਤੀਆਂ ਤੋਂ ਬਚਾਉਣ ਅਤੇ ਸਹੀ ਰਾਹੇ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਉਨ੍ਹਾ ਕਿਹਾ ਕਿ ਸਾਡਾ ਆਉਣ ਵਾਲਾ ਭਵਿੱਖ ਸਿਹਤਮੰਦ ਤੇ ਤੰਦਰੁਸਤ ਹੋਵੇ, ਇਸ ਲਈ ਨੌਜਵਾਨਾਂ ਨੂੰ ਮਾੜੀ ਸੰਗਤ ਦਾ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਆਪਣੀ ਐਨਰਜੀ ਨੂੰ ਸਕਾਰਾਤਮਕ ਪਾਸੇ ਲਾਉਣ ਤੇ ਸੂਬੇ ਅਤੇ ਦੇਸ਼ ਦੀ ਪ੍ਰਗਤੀ ਵੱਲ ਕੇਂਦਰਿਤ ਕਰਨ ਲਈ ਤਵਜੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਮਾੜੀਆਂ ਆਦਤਾਂ ਤੋਂ ਬਚਾਉਣ ਲਈ ਜਿਥੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ ਅਤੇ ਪੜਾਈ ਨਾਲ ਜੋੜਨਾ ਹੈ, ਇਸ ਲਈ ਪਿੰਡ ਵਿਖੇ ਲਾਇਬ੍ਰੇਰੀ, ਖੇਡ ਮੈਦਾਨ ਆਦਿ ਹੋਰ ਉਪਰਾਲੇ ਕੀਤੇ ਜਾਣਗੇ। ਤਾਂ ਜੋ ਨੋਜਵਾਨ ਸਹੀ ਰਾਹੇ ਪਵੇ।
ਸਿਖਿਆ ਵਿਭਾਗ ਤੋਂ ਨੋਡਲ ਅਫਸਰ ਵਿਜੈ ਪਾਲ ਤੇ ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਿਆ ਵਿਭਾਗ ਵੱਲੋਂ ਸਮੇਂ ਸਮੇਂ *ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਤੇ ਕੰਪੇਨ ਚਲਾਈ ਜਾ ਰਹੀ ਹੈ ਤਾਂ ਜੋ ਬਚਿਆਂ ਨੂੰ ਮੁਢ ਤੋਂ ਹੀ ਨਸ਼ਿਆਂ ਵਿਰੁਧ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਡਬਵਾਲਾ ਕਲਾਂ ਤੋਂ ਅਧਿਆਪਕ ਕੁਲਜੀਤ ਭੱਟੀ ਦੀ ਅਗਵਾਈ ਵਿਚ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਲੜਕੇ ਦੇ ਅਧਿਆਪਕ ਦੀਪਕ ਕੰਬੋਜ ਦੀ ਅਗਵਾਈ ਵਿਚ ਖੇਡੇ ਏ ਨਾਟਕ ਵਿਚ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਸੰਦੇਸ਼ ਰਾਹੀਂ ਦੱਸਿਆ ਗਿਆ ਕਿ ਨਸ਼ਿਆਂ ਦੀ ਦਲਦਲ ਵਿਚ ਫਸਣ ਨਾਲ ਅਸੀਂ ਆਪਣੇ ਆਪ ਨੂੰ ਤਾਂ ਬਰਬਾਦ ਕਰਦੇ ਹੀ ਹਾਂ ਸਗੋਂ ਆਪਣੇ ਪਰਿਵਾਰ, ਸਕੇ ਸਬੰਧੀਆਂ ਤੇ ਸਮਾਜ ਤੋਂ ਵੀ ਛੁਟ ਜਾਂਣੇ ਹਾ। ਇਸ ਕਰਕੇ ਇਸ ਮਾੜੀ ਸੰਗਤ ਵਿਚ ਨਾ ਪੈਣਾ ਹੈ ਤੇ ਆਪਣੇ ਆਲੇ—ਦੁਆਲੇ ਕਿਸੇ ਨੂੰ ਪੈਣ ਦੇਣਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਦੇ ਇਸ ਅਭਿਆਨ ਨੂੰ ਹਰ ਇਕ ਵਿਅਕਤੀ ਹਰ ਇਕ ਘਰ ਤੱਕ ਲੈ ਕੇ ਜਾਣਾ ਹੈ ਤਾਂ ਜ਼ੋ ਕੋਈ ਵੀ ਨਾਗਰਿਕ ਇਸ ਦਲਦਲ ਵਿਚ ਨਾ ਫਸ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਦਲਦਲ ਵਿਚ ਫਸ ਚੁੱਕਾ ਹੈ ਤਾਂ ਉਸ ਨੂੰ ਇਸ ਮਾੜੀ ਆਦਤ ਤੋਂ ਛੁਟਕਾਰਾ ਦਵਾਉਣ ਲਈ ਯਤਨੀ ਕਰਨੇ ਚਾਹੀਦੇ ਹਨ। ਇਸ ਦੌਰਾਨ ਹਾਜਰੀਨ ਨੂੰ ਪ੍ਰਸ਼ੰਸਾ ਪੱਤਰ ਵੀ ਵੰਡੇ ਗਏ। ਮੰਚ ਦਾ ਸੰਚਾਲਨ ਸ੍ਰੀ ਲਾਲ ਚੰਦ ਹਿੰਦੀ ਮਾਸਟਰ ਨਿਹਾਲ ਖੇੜਾ ਵੱਲੋਂ ਬਾਖੂਬੀ ਢੰਗ ਨਾਲ ਪੇਸ਼ ਕੀਤਾ ਗਿਆ
ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਤੋਂ ਅੰਕਿਤ, ਸੁਰਿੰਦਰ, ਸਾਬਕਾ ਸਰਪੰਚ ਖਜਾਨ ਚੰਦ ਟਾਕ, ਮੈਂਬਰ ਸੁਭਾਸ਼ ਚੌਧਰੀ,ਬਿਮਲਾ ਦੇਵੀ, ਸੰਜੈ, ਅਨੀਤਾ, ਮੌਨਾ ਦੇਵੀ, ਸੁਮਨ ਬਾਲਾ, ਕ੍ਰਿਸ਼ਨ ਲਾਲ, ਸ਼ਕੁਤਲਾ, ਮਨਪ੍ਰੀਤ, ਪਵਨਦੀਪ ਮੌਜੂਦ ਸਨ।