ਐਜੂਕੇਟ ਪੰਜਾਬ ਪ੍ਰੋਜੈਕਟ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਭਾਂਗਰ ਨੇ ਪੰਜਾਬ ਪੱਧਰੀ ਖੇਡਾਂ ‘ ਚ ਗੋਲਡ ਤੇ ਸਿਲਵਰ ਮੈਡਲ ਪ੍ਰਾਪਤ ਕੀਤਾ 

Politics Punjab


ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਈਆਂ ਗਈਆਂ ਪੰਜਾਬ ਪੱਧਰੀ ਖੇਡਾਂ ‘ਚ ਭਾਂਗਰ ਸਕੂਲ ਨੇ ਗੋਲਡ ਤੇ ਸਿਲਵਰ ਮੈਡਲ ਜਿੱਤਿਆ। 400 ਮੀਟਰ ਨੇ ਕਰਮਜੀਤ ਕੌਰ ਗੋਲਡ ਤੇ 600 ਮੀਟਰ ਸਿਲਵਰ ਪ੍ਰਾਪਤ ਕੀਤਾ। ਬਾਕੀ ਖਿਡਾਰੀਆਂ ਨੇ ਚੰਗੀ ਕਾਰਗੁਜ਼ਾਰੀ ਦਾ ਪ੍ਦਰਸ਼ਨ ਕੀਤਾ।ਇਸ ਮੌਕੇ ਸਕੂਲ ਮੁਖੀ ਸਟੇਟ ਐਵਾਰਡੀ ਮਹਿਲ ਸਿੰਘ ਭਾਂਗਰ ਕਿਹਾ ਕਿ ਉਨ੍ਹਾਂ ਲਈ ਬੜੇ ਮਾਣ ਦੀ ਗੱਲ ਹੈ ਕਿ ਸਕੂਲ ਦੀ ਵਿਦਿਆਰਥਣ ਕਰਮਜੀਤ ਕੌਰ ਦਾ ਜਿੱਤ ਦਾ ਸਿਹਰਾ ਵਿਦਿਆਰਥੀ ਅਤੇ ਉਹਨਾਂ ਦੀ ਸਖ਼ਤ ਮਿਹਨਤ ਅਤੇ ਮਾਪਿਆਂ ਵੱਲੋਂ ਦਿੱਤੇ ਸਹਿਯੋਗ ਨੂੰ ਦਿੱਤਾ ਅਤੇ ਉਨ੍ਹਾਂ ਅੱਗੇ ਕਿਹਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀ ਖੇਡਾਂ ਵਿਚ ਸਟੇਟ ਪੱਧਰ ਤੱਕ ਮੱਲਾਂ ਮਾਰ ਰਹੇ ਹਨ ਜੋ ਕਿ ਸਕੂਲ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆ ਨੂੰ ਜਿੱਥੇ ਪੜ੍ਹਾਈ ਲਈ ਵਧੀਆ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉਥੇ ਖੇਡਾਂ ਵਿੱਚ ਵੀ ਸਕੂਲ ਵੱਲੋਂ ਵੱਖ-ਵੱਖ ਖੇਡਾਂ ਦੇ ਵਧੀਆ ਖੇਡ ਦੇ ਮੈਦਾਨ ਉਪਲਬਧ ਹਨ ਜਿਸ ਦੇ ਨਤੀਜੇ ਵਜੋਂ ਬੱਚੇ ਰਾਜ ਪੱਧਰ ਦੀਆ ਖੇਡਾਂ ਤੱਕ ਭਾਗ ਲੈ ਕੇ ਪ੍ਰਾਪਤੀਆਂ ਕਰ ਰਹੇ ਹਨ। ਇਸ ਮੌਕੇ ਸਰਦਾਰ ਜਸਵਿੰਦਰ ਸਿੰਘ ਖਾਲਸਾ ਜੀ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਜੇਕਰ ਬੱਚੇ ਖੇਡਾਂ ਵਿੱਚ ਭਾਗ ਲੈਣਗੇ ਤਾਂ ਉਹ ਮਾਨਸਿਕ ਅਤੇ ਸਰੀਰਕ ਰੂਪ ਨਾਲ ਤੰਦਰੁਸਤ ਰਹਿਣਗੇ। ਉਹਨਾਂ ਬਾਕੀ ਇਸ ਬੱਚੇ ਦੀ ਪ੍ਰਾਪਤੀ ਲਈ ਸਕੂਲ ਸਟਾਫ ਅਤੇ ਬੱਚੇ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਭਵਿੱਖ ਵਿੱਚ ਜ਼ਿੰਦਗੀ ਵਿੱਚ ਸਫਲ ਹੋਣ ਦੀ ਅਸੀਸ ਦਿੱਤੀ ਅਤੇ ਇਸਦੇ ਨਾਲ ਸਕੂਲ ਦੇ ਬਾਕੀ ਬੱਚਿਆਂ ਨੂੰ ਵੀ ਪੜ੍ਹਾਈ ਤੇ ਨਾਲ ਖੇਡਾਂ ਵਿੱਚ ਭਾਗ ਲੈਣ ਅਤੇ ਮਿਹਨਤ ਕਰਕੇ ਜਿੱਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤੀ।ਗੌਰਤਲਬ ਹੈ ਕਿ ਭਾਈ ਜਸਵਿੰਦਰ ਸਿੰਘ ਖਾਲਸਾ ਯੂ.ਕੇ. ਵਾਲਿਆਂ ਵਲੋਂ ਚਲਾਏ ਜਾ ਰਹੇ ਐਜੂਕੇਟ ਪੰਜਾਬ ਪ੍ਰੋਜੈਕਟ ਅਧੀਨ ਭਾਂਗਰ ਸਕੂਲ ਨੂੰ ਸਿਖਿਆ, ਨੈਤਿਕ, ਅਤੇ ਖੇਡਾਂ ਦੇ ਸਹਿਯੋਗ ਦਿੱਤਾ ਜਾ ਰਿਹਾ ਹੈ । ਸਕੂਲ ਮੁਖੀ ਮਹਿਲ ਸਿੰਘ ਸਟੇਟ ਐਵਾਰਡੀ ਸੰਜੀਵ ਗੁਪਤਾ ਸਕੂਲ ਮੁਖੀ ਚੇਅਰਮੈਨ ਗੁਰਲਾਲ ਸਿੰਘ, ਹਰਮਨਪ੍ਰੀਤ ਸਿੰਘ ਮੁੱਤੀ , ਹਰਮੀਤ ਸਿੰਘ, ਗਗਨਦੀਪ ਕੌਰ, ਅਨੰਦਪ੍ਰੀਤ ਕੌਰ ,ਮਨਜਿੰਦਰ ਕੌਰ ,ਨਿਰਮਲ ਕੌਰ, ਵੀਰਪਾਲ ਕੌਰ ,ਪਰਮਜੀਤ ਕੌਰ , ਮੈਡਮ ਨੀਸ਼ੂ, ਪਰਵਿੰਦਰ ਕੌਰ, ਗੁੰਜਨ ਕੁਮਾਰ, ਗੁਰਬਿੰਦਰ ਸਿੰਘ, ਸੰਗੀਤ ਅਧਿਆਪਕ, ਕੋਚ ਵਰਿੰਦਰ ਸਿੰਘ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *