ਪਿੰਡ ਟਰਪਈ ਦਾ ਇਕ ਅਗਾਹਾਂ ਵਧੂ ਕਿਸਾਨ ਸੁਖਵਿੰਦਰ ਸਿੰਘ ਪਰਾਲੀ ਦੀ ਸਾਂਭ ਸੰਭਾਲ ਸਮਾਰਟ ਸੀਡਰ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰ ਰਿਹਾ

Amritsar Politics Punjab

ਅੰਮ੍ਰਿਤਸਰ 16 ਨਵੰਬਰ 

      ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅੰਮ੍ਰਿਤਸਰ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ: ਤਜਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸਾ ਹੇਠ ਅਤੇ ਬਲਾਕ ਮਜੀਠਾ ਤੋ ਬਲਾਕ ਖੇਤੀਬਾੜੀ ਅਫਸਰ ਡਾ: ਦਿਲਬਾਗ ਸਿੰਘ ਭੱਟੀ ਜੀ ਯੋਗ ਅਗਵਾਈ ਹੇਠ ਪਿੰਡ ਟਰਪਈ ਵਿਖੇ ਕਿਸਾਨ ਸੁਖਵਿੰਦਰ ਸਿੰਘ ਵੱਲੋ ਪਰਾਲੀ ਦੀ ਸਾਂਭ ਸੰਭਾਲ ਨੂੰ ਮੁੱਖ ਰੱਖਦਿਆਂ ਸਮਾਰਟ ਸੀਡਰ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਗਈ। ਇਸ ਮੋਕੇ ਵਧੇਰੇ ਜਾਣਕਾਰੀ ਦਿੰਦਿਆਂ ਡਾਂ ਭੱਟੀ ਜੀ ਨੇ ਦੱਸਿਆ ਕਿ ਸਮਾਰਟ ਸੀਡਰ ਬਹੁਤ ਵਧੀਆ ਮਸ਼ੀਨ ਹੈ ਜੋ ਕਿ ਸੁਪਰਸੀਡਰ ਦੀ ਬਜਾਏ 45 ਹਾਰਸ ਪਾਵਰ ਟਰੈਕਟਰ ਦੀ ਵਰਤੋਂ ਨਾਲ ਵੀ ਪਰਾਲੀ ਦੀ ਸੰਭਾਲ ਕਰਕੇ ਕਣਕ ਦੀ ਬਿਜਾਈ ਕਰ ਦਿੰਦੀ ਹੈ ਇਹ ਮਸ਼ੀਨ ਸੀਮਾਂਤ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ ਜਿੰਨਾ ਕੋਲ ਟਰੈਕਟਰ ਜ਼ਿਆਦਾ ਵੱਡੇ ਨਹੀ ਵੀ ਹਨ । ਇਸ ਮਸ਼ੀਨ ਨਾਲ ਝੋਨੇ ਦੀ ਕਟਾਈ ਤੋ ਬਾਅਦ ਤੁਰੰਤ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ । ਇਸ ਨਾਲ ਬਿਜਾਈ ਕਰਨ ਤੋਂ ਬਾਅਦ ਸਾਰੀ ਪਰਾਲੀ ਜ਼ਮੀਨ ਉਪਰ ਮਲਚ ਦਾ ਕੰਮ ਕਰਦੀ ਹੈ ਜਿਸ ਨਾਲ ਕਣਕ ਦੇ ਝਾੜ ਵਿੱਚ ਵਾਧਾ ਹੁੰਦਾ ਹੈ ਬਾਅਦ ਵਿੱਚ ਕਣਕ ਦੀ ਕਟਾਈ ਤੋ ਬਾਅਦ ਜ਼ਮੀਨ ਵਿੱਚ ਮਿਕਸ ਹੋ ਕੇ ਖਾਦ ਬਣਾਉਂਦੀ ਹੈ ਜਿਸ ਨਾਲ ਖੇਤੀ ਉਪਜ ਵਿੱਚ ਵਾਧਾ ਹੁੰਦਾ ਹੈ। ਇਸ ਮੋਕੇ ਕਿਸਾਨ ਸੁਖਵਿੰਦਰ ਸਿੰਘ ਪਿੰਡ ਟਰਪਈ ਵੱਲੋ ਦੱਸਿਆ ਕਿ ਉਸਨੇ ਪਿਛਲੇ ਸਾਲ ਡਾ ਹਰਜਿੰਦਰ ਸਿੰਘ ਦੀ ਸਲਾਹ ਨਾਲ ਸਮਾਰਟ ਸੀਡਰ ਮਸ਼ੀਨ ਨਾਲ 2 ਏਕੜ ਬਿਜਾਈ ਕੀਤੀ ਸੀ ਜਿਸਦਾ ਨਤੀਜਾ ਬਹੁਤ ਵਧੀਆ ਰਿਹਾ ਸੀ ਅਤੇ ਖਰਚਾ ਵਿ ਬਹੁਤ ਘੱਟ ਆਇਆ ਸੀ। ਇਸ ਵਾਰ ਕਿਸਾਨ ਵੱਲੋ ਸਾਰੇ ਰਕਬੇ 6 ਏਕੜ ਵਿੱਚ ਕਣਕ ਦੀ ਬਿਜਾਈ ਸਮਾਰਟ ਸੀਡਰ ਦੀ ਵਰਤੋਂ ਨਾਲ ਕੀਤੀ ਗਈ । ਕਿਸਾਨ ਵੱਲੋ ਇਹ ਵੀ ਦੱਸਿਆ ਗਿਆ ਕਿ ਇਸ ਤਕਨੀਕ ਨਾਲ ਬੀਜੀ ਕਣਕ ਵਿੱਚ ਪਰਾਲੀ ਦੀ ਮਲਚ ਨਾਲ ਨਦੀਨਾਂ ਦੀ ਸਮੱਸਿਆ ਵੀ ਬਹੁਤ ਘੱਟ ਹੁੰਦੀ ਹੈ ਅਤੇ ਖੇਤੀ ਖਰਚੇ ਘੱਟਦਾ ਹਨ। ਅਤੇ ਖਾਦ ਦੀ ਮੰਗ ਵੀ ਘੱਟ ਰਹੀ ਹੈ ਜਿਸ ਨਾਲ਼ ਧਰਤੀ ਦੀ ਉਪਜਾਊ ਸ਼ਕਤੀ ਵਿਚ ਵੀ ਵਾਧਾ ਹੋ ਰਿਹਾ ਹੈ।ਇਸ ਮੋਕੇ ਸਰਕਲ ਵਡਾਲਾ ਦੇ ਇੰਚਾਰਜ ਖੇਤੀਬਾੜੀ ਵਿਸਥਾਰ ਅਫਸਰ ਕਮਲ ਕਾਹਲੋਂ ਅਤੇ ਪਿੰਡ ਦੇ ਸੂਝਵਾਨ ਕਿਸਾਨ ਵੀਰ ਮੋਜੂਦ ਸਨ।