ਆਂਗਣਵਾੜੀ ਸੁਪਰਵਾਈਜ਼ਰਾਂ ਨੂੰ ਐਸ ਡੀ ਐਮ ਦਫ਼ਤਰ ਫਾਜਿਲਕਾ ਵਿਖੇ ਕਰਵਾਈ ਟ੍ਰੇਨਿੰਗ

Fazilka Politics Punjab

ਫਜ਼ਿਲਕਾ, 25 ਅਕਤੂਬਰ

ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਖੇਤਰੀ ਪ੍ਰੋਜੈਕਟ ਡਾਇਰੇਕਟਰ, ਮਗਸੀਪਾ ਖੇਤਰੀ ਕੇਂਦਰ ਬਠਿੰਡਾ ਵੱਲੋਂ ਸ੍ਰੀ ਮਨਦੀਪ ਸਿੰਘ ਕੋਆਰਡੀਨੇਟਰ ਦੀ ਦੇਖ ਰੇਖ ਵਿੱਚ ਇੰਟੇਗ੍ਰੇਟਿਡ ਚਾਈਲਡ ਡਵੈਲਪਮੈਂਟ ਸਰਵਿਸ ਵਿਭਾਗ ਦੀਆਂ ਸੁਪਰਵਾਈਜ਼ਰਜ਼ ਨੂੰ ਦੋ ਦਿਨਾਂ ਟ੍ਰੇਨਿੰਗ ਕਰਵਾਈ ਗਈ।

ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਫਾਜਿਲਕਾ ਤੋਂ ਡਾ ਰਿੰਕੂ ਚਾਵਲਾ ਬੱਚਿਆਂ ਦੇ ਰੋਗਾਂ ਦੇ ਮਾਹਿਰ ਅਤੇ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ ਅਤੇ ਦਿਵੇਸ਼ ਕੁਮਾਰ ਨੇ ਬਤੌਰ ਰਿਸੋਰਸ ਪਰਸਨ ਇਸ ਟ੍ਰੇਨਿੰਗ ਭਾਗ ਲਿਆ।

ਇਸ ਸਮੇਂ ਡਾ ਰਿੰਕੂ ਚਾਵਲਾ ਅਤੇ ਮਾਸ ਮੀਡੀਆ ਵਿੰਗ ਨੇ ਬੱਚਿਆਂ ਲਈ ਸਪਲੀਮੈਂਟਰੀ ਨਿਉਟ੍ਰੀਸ਼ਨ, ਕਿਸ਼ੋਰ ਲੜਕੀਆਂ, ਗਰਭਵਤੀਆਂ ਅਤੇ ਦੁੱਧ ਪਿਲਾਉਂਦੀਆਂ ਲਈ ਵਾਧੂ ਖੁਰਾਕ ਸਬੰਧੀ ਟ੍ਰੇਨਿੰਗ ਦਿੱਤੀ। ਇਸ ਸਮੇਂ ਪੋਸਣ ਸਬੰਧੀ, ਪ੍ਰੀ ਸਕੂਲ ਹੈਲਥਕੇਅਰ, ਪ੍ਰਾਇਮਰੀ ਹੈਲਥਕੇਅਰ, ਟੀਕਾਕਰਣ, ਸਿਹਤ ਜਾਂਚ ਅਤੇ ਰੈਫਰਬਲ ਸੇਵਾਵਾਂ ਸਬੰਧੀ ਵੀ ਟ੍ਰੇਨਿੰਗ ਦਿੱਤੀ।  ਇਸ ਸਮੇਂ ਜਿਲ੍ਹੇ ਦੀਆਂ ਸਮੂਹ ਆਈਸੀਡੀਐਸ ਸੁਪਰਵਾਈਜ਼ਰ ਹਾਜ਼ਰ ਸਨ।