ਵਿਧਾਇਕ ਡਾ: ਅਜੈ ਗੁਪਤਾ ਨੇ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਜਿੱਤਣ ਵਾਲੇ ਤਿੰਨਾਂ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ ਕੀਤਾ ਸਨਮਾਨਿਤ

Amritsar Politics Punjab

 ਅੰਮ੍ਰਿਤਸਰ, 16 ਅਕਤੂਬਰ 2024:

ਕੇਂਦਰੀ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਵਿੱਚ ਪੈਂਦੀਆਂ ਤਿੰਨ ਪੰਚਾਇਤਾਂ ਵਿੱਚੋਂ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਹਮਾਇਤੀ ਸਰਪੰਚਾਂ ਅਤੇ ਪੰਚਾਂ ਨੂੰ ਵਿਧਾਇਕ ਡਾ: ਅਜੇ ਗੁਪਤਾ ਨੇ ਸਨਮਾਨਿਤ ਕੀਤਾ।  ਵਿਧਾਇਕ ਡਾ: ਗੁਪਤਾ ਨੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਹੁਣ ਲੋਕਾਂ ਦੀ ਸੇਵਾ ਵਿਚ ਜੁੱਟ ਜਾਣ।  ਉਨ੍ਹਾਂ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਪੈਂਦੀਆਂ ਤਿੰਨ ਪੰਚਾਇਤਾਂ ਮੂਲੇਚੱਕਾ, ਪਿੰਡ ਥਾਂਦੇ ਅਤੇ ਕੀਰਤਨ ਗੜ੍ਹ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦੇ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਇਨ੍ਹਾਂ ਤਿੰਨਾਂ ਪੰਚਾਇਤਾਂ ਦੇ ਖੇਤਰਾਂ ਵਿੱਚ ਵਿਕਾਸ ਕਾਰਜ ਕਰਵਾ ਰਹੇ ਹਨ।  ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਇਨ੍ਹਾਂ ਪੰਚਾਇਤਾਂ ਵਿੱਚੋਂ ਚੁਣੇ ਗਏ ਸਰਪੰਚ ਅਤੇ ਪੰਚਾਂ ਦੀ ਟੀਮ ਮਿਲ ਗਈ ਹੈ।  ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇਨ੍ਹਾਂ ਪੰਚਾਇਤਾਂ ਵਿੱਚ ਪੈਂਦੇ ਸਕੂਲਾਂ ਅਤੇ ਡਿਸਪੈਂਸਰੀਆਂ ਨੂੰ ਅਪਗ੍ਰੇਡ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹ ਖੁਦ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ।  ਇਸ ਤਰ੍ਹਾਂ ਹੁਣ ਚੁਣੇ ਹੋਏ ਸਰਪੰਚ ਅਤੇ ਪੰਚਾਂ ਨੂੰ ਆਪੋ-ਆਪਣੀਆਂ ਪੰਚਾਇਤਾਂ ਵਿੱਚ ਪੈਂਦੇ ਇਲਾਕਿਆਂ ਦੇ ਵਿਕਾਸ ਕਾਰਜਾਂ ਵਿੱਚ ਜੁੱਟ ਜਾਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਕਰਵਾਉਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।  ਕੇਂਦਰੀ ਵਿਧਾਨ ਸਭਾ ਹਲਕੇ ਵਿਚ ਪੈਂਦੀਆਂ ਤਿੰਨ ਪੰਚਾਇਤਾਂ ਜਿਨ੍ਹਾਂ ਵਿਚ ਮੂਲੇਚੱਕਾ ਤੋਂ ਹਰਜੀਤ ਸਿੰਘ ਦੀ ਪਤਨੀ ਕਵਲਜੀਤ ਕੌਰ, ਬੀਬੀ ਸ਼ਿੰਦਰ ਕੌਰ, ਵਿਜੇ ਸਿੰਘ, ਹਰਜਿੰਦਰ ਸਿੰਘ, ਵਿਪਨ ਜੀਤ ਸਿੰਘ, ਦਵਿੰਦਰ ਕੌਰ, ਸੁਰਜੀਤ ਸਿੰਘ, ਹਰਪਾਲ ਸਿੰਘ, ਪਰਮਜੀਤ ਕੌਰ, ਚਰਨਜੀਤ ਕੌਰ ਪੰਚ ਚੁਣੇ ਗਏ।  ਪਿੰਡ ਥਾਂਦੇ ਤੋਂ ਗੁਰਵਿੰਦਰ ਕੌਰ ਸਰਪੰਚ, ਰਿੰਮੀ, ਜਸਬੀਰ ਕੌਰ, ਸਵਿੰਦਰ ਕੌਰ, ਬਿੱਟੂ, ਰਣਜੀਤ ਸਿੰਘ, ਮਹਾਂਵੀਰ ਸਿੰਘ ਕੁਲਦੀਪ ਸਿੰਘ ਪੰਚ ਚੁਣੇ ਗਏ।  ਇਸੇ ਤਰ੍ਹਾਂ ਕੀਰਤਨ ਗੜ੍ਹ ਪੰਚਾਇਤ ਤੋਂ ਸੁਖਦੇਵ ਸਿੰਘ ਸਰਪੰਚ ਅਤੇ ਮੇਜਰ ਸਿੰਘ ਪੰਚ ਚੁਣੇ ਗਏ।  ਚੁਣੇ ਗਏ ਸਰਪੰਚ ਅਤੇ ਪੰਚਾਂ ਨੇ ਵਿਧਾਇਕ ਡਾ: ਅਜੈ ਗੁਪਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਜਿੱਤ ਨਹੀਂ ਹੈ, ਇਹ ਆਮ ਆਦਮੀ ਪਾਰਟੀ ਦੀ ਜਿੱਤ ਹੈ।  ਉਨ੍ਹਾਂ ਕਿਹਾ ਕਿ ਅਸੀਂ ਆਪਣੇ-ਆਪਣੇ ਪੰਚਾਇਤੀ ਖੇਤਰਾਂ ਨੂੰ ਕਿਸੇ ਵੀ ਹਾਲਤ ਵਿੱਚ ਸ਼ਹਿਰਾਂ ਦੀ ਤਰਜ਼ ’ਤੇ ਬਣਾਵਾਂਗੇ।