ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਮੁੱਢਲੀ ਸਹਾਇਤਾ ਟਰੇਨਿੰਗ ਦਾ ਨਵਾਂ ਬੈਚ ਸ਼ੁਰੂ

Faridkot Politics Punjab

ਫਰੀਦਕੋਟ 15 ਅਕਤੂਬਰ ( ) 

ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਅਤੇ ਉਦੇ ਰੰਦੇਵ ਫਸਟ ਏਡ ਟ੍ਰੇਨਰ ਦੀ ਦੇਖ-ਰੇਖ ਹੇਠ ਰੈੱਡ ਕਰਾਸ ਭਵਨ ਫਰੀਦਕੋਟ ਵਿਖੇ ਸੈਂਟ ਜਾਨ ਐਂਬੂਲੈਂਸ ਐਸੋਸੀਏਸ਼ਨ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਦੀ ਅਗਵਾਈ ਵਿੱਚ ਮੁੱਢਲੀ ਸਹਾਇਤਾ ਸਿਖਲਾਈ ਦਾ ਇੱਕ ਨਵਾਂ ਬੈਚ ਸ਼ੁਰੂ ਹੋ ਗਿਆ ਹੈ।  

ਇਸ ਸਬੰਧੀ ਜਾਣਕਾਰੀ ਦਿੰਦਿਆ ਸਕੱਤਰ ਰੈੱਡ ਕਰਾਸ ਸੁਸਾਇਟੀ ਸ. ਮਨਦੀਪ ਸਿੰਘ ਨੇ ਦੱਸਿਆ ਕਿ ਇਸ ਮੁੱਢਲੀ ਸਹਾਇਤਾ ਸਿਖਲਾਈ ਕੈਂਪ ਵਿੱਚ ਘਰੇਲੂ ਕੰਮ ਕਰਨ ਵਾਲੇ ਮਰਦ ਅਤੇ ਔਰਤਾਂ, ਬੱਸ ਕੰਡਕਟਰ, ਵਿਦੇਸ਼ ਜਾਣ ਵਾਲੇ, ਨਵਾਂ ਡਰਾਈਵਿੰਗ ਲਾਇਸੰਸ ਅਤੇ ਲਾਇਸੈਂਸ ਦੀ ਮਿਆਦ ਵਧਾਉਣ ਦੇ ਚਾਹਵਾਨ ਵਿਅਕਤੀ ਇਹ ਸਿਖਲਾਈ ਲੈ ਰਹੇ ਹਨ।  ਜ਼ਿਲ੍ਹਾ ਫ਼ਰੀਦਕੋਟ ਰੈੱਡ ਕਰਾਸ ਸੁਸਾਇਟੀ ਵੱਲੋਂ ਅਜਿਹੇ ਸਮਾਗਮ ਅਤੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਖੁਦ ਮੁੱਢਲੀ ਸਹਾਇਤਾ ਦੀ ਸਿਖਲਾਈ ਲੈ ਕੇ ਸਮਾਜ ਦੇ ਮਾੜੇ ਹਾਲਾਤਾਂ ਵਿੱਚ ਚੰਗੀ ਭੂਮਿਕਾ ਨਿਭਾਅ ਸਕਣ।  ਉਨ੍ਹਾਂ ਸਾਰਿਆਂ ਨੂੰ ਅਜਿਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ। 

ਇਸ ਮੌਕੇ ਰੈਡ ਕਰਾਸ ਸੁਸਾਇਟੀ ਦਾ ਸਮੁੱਚਾ ਸਟਾਫ ਵੀ ਹਾਜ਼ਰ ਸੀ।