ਜ਼ਿਲ੍ਹਾ ਅਥਲੈਟਿਕਸ ਮੀਟ ਦੇ ਦੂਜੇ ਦਿਨ ਖਿਡਾਰੀਆਂ ਨੇ ਜੋਸ਼ੋ ਖਰੋਸ਼ ਨਾਲ ਲਿਆ ਹਿੱਸਾ

Mansa Politics Punjab

ਮਾਨਸਾ, 24 ਸਤੰਬਰ:
ਜ਼ਿਲ੍ਹਾ ਅਥਲੈਟਿਕਸ ਮੀਟ-2024 ਦੇ ਦੂਜੇ ਦਿਨ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਭੁਪਿੰਦਰ ਕੌਰ ਦੁਆਰਾ ਕਰਵਾਈ ਗਈ।
ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਸਕੂਲੀ ਖੇਡਾਂ ਦੀ ਲਗਾਤਾਰਤਾ ਵਿਚ ਅੱਜ ਜ਼ਿਲ੍ਹਾ ਅਥਲੈਟਿਕਸ ਮੀਟ-2024 ਦੇ ਦੂਜੇ ਦਿਨ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਇਸ ਦੌਰਾਨ ਜਿੱਥੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਉੱਥੇ ਹੀ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਵੀ ਕੀਤਾ।
ਇਸ ਦੌਰਾਨ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਨੇ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 14 ਸਾਲ ਉਮਰ ਵਰਗ ਲੜਕੇ 400 ਮੀਟਰ ਦੌੜ ਵਿੱਚ ਦਲਜੀਤ ਸਿੰਘ ਪਹਿਲੇ, ਯੋਗੇਸ਼ ਦੂਜੇ ਅਤੇ ਆਨੰਤ ਇੰਦਰ ਸਿੰਘ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਅੰਡਰ-19 ਲੜਕੀਆਂ ਵਿਚ ਕਿਰਨਵੀਰ ਕੌਰ ਪਹਿਲੇ, ਮਹਿਕਪ੍ਰੀਤ ਕੌਰ ਦੂਜੇ ਅਤੇ ਪ੍ਰਿਯੰਕਾ ਤੀਜੇ ਸਥਾਨ ’ਤੇ ਰਹੇ, 400 ਮੀਟਰ ਦੌੜ ਲੜਕੀਆਂ ਅੰਡਰ-14 ਵਿਚ ਗਗਨਦੀਪ ਕੌਰ ਪਹਿਲੇ, ਸਿਮਰਨਜੀਤ ਕੌਰ ਦੂਜੇ ਅਤੇ ਮਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੇ। 80ਮੀਟਰ ਹਰਡਲ ਲੜਕੀਆਂ ਅੰਡਰ-14 ਵਿਚ ਪੁਨੀਤ ਅਰੋੜਾ ਪਹਿਲੇ, ਖੁਸਪ੍ਰੀਤ ਕੌਰ ਦੂਜੇ ਅਤੇ ਜੈਸਮੀਨ ਤੀਜੇ ਸਥਾਨ ’ਤੇ ਰਹੇ। 80 ਮੀਟਰ ਹਰਡਲ ਲੜਕੇ ਵਿੱਚ ਮਲਕੀਤ ਸਿੰਘ ਨੇ ਪਹਿਲਾ, ਸਹਿਜਪ੍ਰੀਤ ਸਿੰਘ ਨੇ ਦੂਜਾ ਅਤੇ ਸੁਖਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ 1500 ਮੀਟਰ ਦੌੜ ਅੰਡਰ-17 ਲੜਕੀਆਂ ਵਿਚ ਜਸਪ੍ਰੀਤ ਕੌਰ ਪਹਿਲੇ, ਸੁਖਵੀਰ ਕੌਰ ਦੂਜੇ ਅਤੇ ਨੀਤੂ ਤੀਜੇ ਸਥਾਨ ’ਤੇ ਰਹੇ। 1500 ਮੀਟਰ ਅੰਡਰ-17 ਲੜਕੇ ਵਿਚ ਅੰਮ੍ਰਿਤਪਾਲ ਸਿੰਘ ਪਹਿਲੇ, ਗਗਨਦੀਪ ਸਿੰਘ ਦੂਜੇ ਅਤੇ ਆਰੀਆਨ ਤੀਜੇ ਸਥਾਨ ’ਤੇ ਰਹੇ। 1500 ਮੀਟਰ ਦੌੜ ਅੰਡਰ -19 ਲੜਕੇ ਵਿੱਚ ਗੁਰਪਿਆਰ ਸਿੰਘ ਪਹਿਲੇ, ਅੰਕਿਤ ਦੂਜੇ ਅਤੇ ਰੋਹਨ ਵਰਮਾ ਤੀਜੇ ਸਥਾਨ ’ਤੇ ਰਹੇ। ਲੜਕੀਆਂ ਵਿੱਚ ਰਮਨਦੀਪ ਕੌਰ ਪਹਿਲੇ, ਸੋਨੀ ਕੌਰ ਦੂਜੇ ਅਤੇ ਹਰਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਡਿਸਕਸ ਥਰੋਅ ਅੰਡਰ-14 ਮੁੰਡੇ ਵਿਚ ਲਵਪ੍ਰੀਤ ਸਿੰਘ ਪਹਿਲੇ, ਅਭਿਜੋਤ ਸਿੰਘ ਦੂਜੇ ਅਤੇ ਭਵਕੀਰਤ ਤੀਜੇ ਸਥਾਨ ’ਤੇ ਰਹੇ। ਅੰਡਰ 17 ਸਾਲ ਵਿੱਚ ਗੁਰਨੂਰ ਸਿੰਘ ਪਹਿਲੇ, ਇਮਾਨ ਸਿੰਘ ਦੂਜੇ ਅਤੇ ਗੁਰਵਿੰਦਰ ਸਿੰਘ ਤੀਜੇ ਸਥਾਨ ’ਤੇ ਅਤੇ ਅੰਡਰ 19 ਵਿੱਚ ਸਹਿਜਪ੍ਰੀਤ ਸਿੰਘ ਪਹਿਲੇ, ਰੋਹਿਤ ਕੁਮਾਰ ਦੂਜੇ ਅਤੇ ਜਸਪਾਲ ਸਿੰਘ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ 3000 ਮੀਟਰ ਦੌੜ ਅੰਡਰ 17 ਲੜਕੀਆਂ ਵਿਚ ਮਹਿਕਦੀਪ ਕੌਰ ਪਹਿਲੇ, ਸੰਦੀਪ ਕੌਰ ਦੂਜੇ ਅਤੇ ਰੱਜੀ ਕੌਰ ਤੀਜੇ ਸਥਾਨ ’ਤੇ ਰਹੇ ਅਤੇ ਅੰਡਰ 17 ਲੜਕੇ ਵਿੱਚ ਦਿਲਪ੍ਰੀਤ ਸਿੰਘ ਪਹਿਲੇ, ਗੁਰਨੂਰ ਸਿੰਘ ਦੂਜੇ ਅਤੇ ਸੰਦੀਪ ਰਾਮ ਤੀਜੇ ਸਥਾਨ ’ਤੇ ਰਹੇ।
ਇਸ ਮੌਕੇ ਜਗਤਾਰ ਸਿੰਘ,ਅਮਨਦੀਪ ਕੌਰ,ਕਰਮਜੀਤ ਕੌਰ ਸਮਰਜੀਤ ਸਿੰਘ,ਜਗਦੇਵ ਸਿੰਘ, ਬਲਵਿੰਦਰ ਸਿੰਘ, ਰਾਜਨਦੀਪ ਸਿੰਘ, ਰਾਜਵੀਰ ਮੌਦਗਿੱਲ, ਖੁਸ਼ਵਿੰਦਰ ਸਿੰਘ, ਨਰਪਿੰਦਰ ਸਿੰਘ ਆਦਿ ਹਾਜ਼ਰ ਸਨ।