ਐਸ.ਏ.ਐਸ.ਨਗਰ, 29 ਅਗਸਤ, 2024: ਆਤਮਾ ਸਕੀਮ ਅਧੀਨ ਪਿੰਡ ਦੇਹ ਕਲਾਂ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈੰਪ ਲਗਾਇਆ ਗਿਆ, ਜਿਸ ਵਿਚ ਹਲਕਾ ਐਮ. ਐਲ. ਏ. ਡਾ. ਚਰਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕੈੰਪ ਵਿਚ ਐਮ. ਐਲ. ਏ. ਡਾ. ਚਰਨਜੀਤ ਸਿੰਘ ਨੇ ਇਲਾਕੇ ਦੇ ਕਿਸਾਨਾਂ ਦੀਆ ਮੁਸ਼ਕਿਲਾਂ ਸੁਣਕੇ ਮੌਕੇ ‘ਤੇ ਅਧਿਕਾਰੀਆਂ ਨੂੰ ਹੱਲ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਡੀ ਗਿਣਤੀ ਵਿਚ ਪਰਾਲੀ ਦੀ ਸਾਂਭ-ਸੰਭਾਲ ਲਈ ਸਬਸਿਡੀ ‘ਤੇ ਮਸ਼ੀਨਰੀ ਮੁੱਹਈਆ ਕਰਵਾਈ ਗਈ ਹੈ, ਜਿਸਦਾ ਲਾਭ ਸਮੁੱਚੇ ਕਿਸਾਨਾਂ ਨੂੰ ਲੈਣਾ ਚਾਹੀਦਾ ਹੈ ਤਾਂ ਜੋ ਇਸ ਸਾਲ ਕਿਸੇ ਵੀ ਖੇਤ ਵਿਚ ਅੱਗ ਲਾਉਣ ਦੀ ਥਾਂ ਮਸ਼ੀਨ ਰਾਹੀਂ ਪਰਾਲੀ ਦੀ ਸੰਭਾਲ ਹੋ ਸਕੇ। ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਜ਼ਿਲ੍ਹੇ ਵੱਲੋਂ ਦਿੱਤੀ ਗਈ ਖੇਤੀ ਮਸ਼ੀਨਰੀ ਤੋਂ ਜਾਣੂ ਕਰਵਾਇਆ ਅਤੇ ਵਿਭਾਗ ਦੀਆ ਚਲ ਰਹੀਆਂ ਕਵਾਲਟੀ ਕੰਟਰੋਲ ਗਤਿਵਿਧਿਆਂ ਬਾਰੇ ਦੱਸਿਆ। ਐਸ. ਡੀ. ਐਮ. ਖਰੜ ਗੁਰਮੰਦਰ ਸਿੰਘ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਜ਼ਿਕਰ ਕਰਦਿਆਂ ਪਰਾਲੀ ਨੂੰ ਅੱਗ ਲਾਉਣ ‘ਤੇ ਹੋਣ ਵਾਲੀ ਸਖਤ ਕਾਰਵਾਈ ਬਾਰੇ ਦੱਸਿਆ। ਖੇਤੀਬਾੜੀ ਅਫਸਰ ਡਾ. ਸ਼ੁਭਕਰਨ ਸਿੰਘ ਨੇ ਸਰਫੇਸ ਸੀਡਰ ਅਤੇ ਸੁਪਰ ਸੀਡਰ ਮਸ਼ੀਨਾਂ ਦਾ ਵੱਧ ਤੋਂ ਵੱਧ ਉਪਯੋਗ ਕਰਨ ਲਈ ਕਿਹਾ। ਡਾ. ਰਾਮਿੰਦਰ ਸਿੰਘ ਘੁੰਮਣ ਨੇ ਮੌਕੇ ਦੀਆ ਫਸਲਾਂ ਦੇ ਕੀੜੇ ਮਕੌੜੇ ਦੇ ਸੰਭਾਵੀ ਹਮਲਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਦੱਸਿਆ। ਬਾਗ਼ਬਾਨੀ ਵਿਕਾਸ ਅਫਸਰ ਡਾ. ਕੋਮਲਪ੍ਰੀਤ ਸਿੰਘ ਨੇ ਬਾਗ਼ਬਾਨੀ ਕਿੱਤੇ ਬਾਰੇ ਜਾਣੂ ਕਰਵਾਇਆ। ਡਾ. ਗੁਰਦਿਆਲ ਕੁਮਾਰ ਅਤੇ ਡਾ. ਮਨਦੀਪ ਕੌਰ ਨੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਡਾ. ਜਗਦੀਪ ਸਿੰਘ ਬੀ. ਟੀ. ਐਮ. ਨੇ ਆਤਮਾ ਸਕੀਮ ਬਾਰੇ ਦੱਸਿਆ। ਡਾ. ਸੁੱਚਾ ਸਿੰਘ ਅਤੇ ਡਾ. ਅਜੈ ਸ਼ਰਮਾ ਨੇ ਮੰਚ ਸੰਚਾਲਨ ਕੀਤਾ। ਕਿਸਾਨ ਆਗੂ ਮੇਹਰ ਸਿੰਘ ਥੇੜੀ ਅਤੇ ਦਵਿੰਦਰ ਸਿੰਘ ਦੇਹ ਕਲਾਂ ਨੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਐਮ. ਐਲ. ਏ. ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਡਾ. ਜਸਵਿੰਦਰ ਸਿੰਘ, ਅਮ੍ਰਿਤਪਾਲ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਕਰਨਵੀਰ ਸਿੰਘ, ਬਲਜੀਤ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ, ਕਿਸਾਨ ਰਵਿੰਦਰ ਸਿੰਘ ਦੇਹ ਕਲਾਂ, ਜਸਪਾਲ ਸਿੰਘ ਨਿਆਮੀਆਂ, ਬਹਾਦਰ ਸਿੰਘ ਨਿਆਮੀਆਂ, ਗਿਆਨ ਸਿੰਘ ਧੜਾਕ ਕਲਾਂ, ਹਕੀਕਤ ਸਿੰਘ ਘੜੂੰਆ ਆਦਿ ਕਿਸਾਨ ਹਾਜ਼ਿਰ ਸਨ।