30 ਸਤੰਬਰ ਤੱਕ 10 ਫੀਸਦੀ ਛੋਟ ਨਾਲ ਭਰਿਆ ਜਾ ਸਕਦੈ ਪ੍ਰਾਪਰਟੀ ਟੈਕਸ

Moga Politics Punjab

ਮੋਗਾ, 28 ਅਗਸਤ,
ਕਮਿਸ਼ਨਰ ਨਗਰ ਨਿਗਮ-ਕਮ-ਡਿਪਟੀ ਕਮਿਸ਼ਰ ਮੋਗਾ ਸ੍ਰੀ ਵਿਸ਼ੇਸ਼ ਸਾਰੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸਰਕਾਰ ਵੱਲੋਂ ਚਾਲੂ ਵਿੱਤੀ ਸਾਲ 2024-25 ਦੇ ਪ੍ਰਾਪਰਟੀ ਟੈਕਸ 10 ਫੀਸਦੀ ਛੋਟ ਦੇ ਨਾਲ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ 2024 ਨਿਯਤ ਕੀਤੀ ਗਈ ਹੈ। ਸ਼ਹਿਰ ਵਾਸੀ ਆਪਣਾ ਬਣਦਾ ਸਾਲ 2024-25 ਦਾ ਪ੍ਰਾਪਰਟੀ ਟੈਕਸ ਇਸ ਮਿਤੀ ਤੱਕ ਜਮ੍ਹਾਂ ਕਰਵਾ ਕੇ 10 ਫੀਸਦੀ ਛੋਟ ਦਾ ਲਾਭ ਉਠਾ ਸਕਦੇ ਹਨ। ਇਸ ਮਿਤੀ ਤੋਂ ਬਾਅਦ ਸਰਕਾਰੀ ਹਦਾਇਤਾਂ ਅਨੁਸਾਰ ਪ੍ਰਾਪਰਟੀ ਟੈਕਸ ਦੀ ਵਸੂਲੀ ਕੀਤੀ ਜਾਵੇਗੀ।
ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ  ਜਿਹੜੇ ਲੋਕ ਆਨਲਾਈਨ ਪ੍ਰਾਪਰਟੀ ਟੈਕਸ ਭਰਨਾ ਚਹੁੰਦੇ ਹਨ ਉਹ ਦਫਤਰ ਦੀ ਵੈਬਸਾਈਟ httpl://mseva.lgpunjab.gov.in//citizen   ਤੇ ਜਮ੍ਹਾਂ ਕਰਵਾ ਸਕਦੇ ਹਨ।  ਇਸ ਸਬੰਧ ਵਿੱਚ ਕੋਈ ਵੀ ਜਾਣਕਾਰੀ ਲੈਣ ਲਈ ਦਫਤਰ ਨਗਰ ਨਿਗਮ, ਮੋਗਾ ਦੇ ਕਮਰਾ ਨੰਬਰ 03 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।