ਸਵੱਛ ਭਾਰਤ ਮੂਸ਼ਨ ਤਹਿਤ ਚੱਲ ਰਹੇ ਕੰਮਾਂ ਵਿੱਚ ਲਿਆਂਦੀ ਜਾਵੇ ਤੇਜ਼ੀ- ਡਿਪਟੀ ਕਮਿਸ਼ਨਰ

Fazilka Politics Punjab


ਫਾਜਿਲਕਾ 27 ਅਗਸਤ 2024…
 ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਸਵੱਛ ਭਾਰਤ ਮਿਸ਼ਨ ਤਹਿਤ ਚੱਲ ਰਹੇ ਕੰਮਾਂ ਵਿੱਚ ਤੇਜੀ ਲਿਆਉਣ ਦੇ ਮਨੋਰਥ ਨਾਲ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਬੈਠਕ ਕੀਤੀ! ਇਸ ਮੌਕੇ ਉਹਨਾਂ ਜਿਲੇ ਦੇ ਪਿੰਡਾਂ ਨੂੰ  ਓ.ਡੀ.ਐਫ. ਮਾਡਲ ਪਿੰਡ ਬਣਾਉਣ ਲਈ ਹੁਣ ਤੱਕ ਚੱਲ ਰਹੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ!
 ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਭਾਰਤ ਮਿਸ਼ਨ ਗ੍ਰਾਮੀਣ ਦੇ ਤਹਿਤ ਸਰਕਾਰ ਵੱਲੋਂ ਜੋ ਪਿੰਡਾਂ ਨੂੰ ਹੋਰ ਖੂਬਸੂਰਤ ਬਣਾਉਣ ਦੀ ਰੂਪ-ਰੇਖਾ ਉਲੀਕੀ ਗਈ ਹੈ ਦੇ ਤਹਿਤ ਜਿਲੇ ਵਿੱਚ ਚੱਲ ਰਹੇ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕਰਵਾਇਆ ਜਾਵੇ ਅਤੇ ਜਿੰਨੇ ਵੀ ਪਿੰਡ ਓ.ਡੀ.ਐਫ.  ਮਾਡਲ ਬਣਨ ਤੋਂ ਰਹਿ ਗਏ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਓ.ਡੀ.ਐਫ.  ਮਾਡਲ ਪਿੰਡ ਬਣਾ ਕੇ ਸਾਰੇ ਪਿੰਡਾਂ ਦੀ ਲਿਸਟ ਉਹਨਾਂ ਨੂੰ ਦਿੱਤੀ ਜਾਵੇ! ਉਹਨਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਅਤੇ ਊਣਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ!
 ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਿਲੇ ਦੇ ਜਿੰਨੇ ਪਿੰਡਾਂ ਨੂੰ ਓ.ਡੀ.ਐਫ.  ਮਾਡਲ ਬਣਾਉਣ ਦੀ ਸੂਚੀ ਭੇਜੀ ਗਈ ਹੈ ਉਸੇ ਸੂਚੀ ਤਹਿਤ 100 ਪ੍ਰਤੀਸਤ  ਟੀਚੇ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਅਤੇ ਉਸ ਦੀ ਜਾਣਕਾਰੀ ਉਹਨਾਂ ਨੂੰ ਦਿੱਤੀ ਜਾਵੇ!
 ਇਸ ਮੌਕੇ ਧਰਮਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਫਾਜ਼ਿਲਕਾ,ਅਮ੍ਰਿਤਦੀਪ ਸਿੰਘ ਭੱਠਲ ਕਾਰਜਕਾਰੀ ਇੰਜੀਨੀਅਰ ਮੰਡਲ ਅਬੋਹਰ,ਬੀ.ਡੀ.ਪੀ.ਓ ਅਤੇ ਮਨਪ੍ਰੀਤ ਸਿੰਘ ਐਸ.ਡੀ.ਈ ਪੰਚਾਇਤੀ ਰਾਜ ਵੀ ਹਾਜ਼ਰ ਸਨ।