ਵਿਸ਼ੇਸ਼ ਸਫ਼ਾਈ ਮੁਹਿੰਮ ਤਹਿਤ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਕਰਵਾਈ ਗਈ ਪਲਾਸਟਿਕ ਪਿਕਿੰਗ

Ferozepur

ਫ਼ਿਰੋਜ਼ਪੁਰ, 21 ਅਗਸਤ 2024:

        ਪ੍ਰੋਜੈਕਟ ਡਾਇਰੈਕਟਰ ਪੀ.ਐਮ.ਆਈ.ਡੀ.ਸੀ. ਸਥਾਨਕ ਸਰਕਾਰ ਵਿਭਾਗ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 19 ਅਗਸਤ ਤੋਂ ਸ਼ੁਰੂ ਕੀਤੀ ਗਈ ਪਲਾਸਟਿਕ ਪਿਕਿੰਗ ਮੁਹਿੰਮ ਤਹਿਤ ਨਗਰ ਕੌਂਸਲ ਫ਼ਿਰੋਜ਼ਪੁਰ ਵੱਲੋਂ ਲਗਾਤਾਰ ਇਸ ’ਤੇ ਕੰਮ ਕੀਤਾ ਜਾ ਰਿਹਾ ਹੈ।

        ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਸ਼੍ਰੀ ਧਰਮਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਸਪੈਸ਼ਲ ਡਰਾਈਵ ਮਿਤੀ 19 ਅਗਸਤ ਤੋਂ 23 ਅਗਸਤ ਤੱਕ ਚਲਾਈ ਗਈ ਹੈ ਪਰੰਤੂ ਨਗਰ ਕੌਂਸਲ ਫ਼ਿਰੋਜ਼ਪੁਰ ਦੀ ਸੈਨੀਟੇਸ਼ਨ ਟੀਮ ਵੱਲੋਂ ਇਹ ਮੁਹਿੰਮ ਲਗਾਤਾਰ ਚਾਲੂ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ 19 ਅਤੇ 20 ਅਗਸਤ 2024 ਨੂੰ ਸੈਨੀਟੇਸ਼ਨ ਟੀਮ ਵੱਲੋਂ ਮੱਲਾਂਵਾਲਾ ਰੋਡ, ਰਾਜ ਰਤਨ ਸੀਨੀਅਰ ਸੈਕੰਡਰੀ ਸਕੂਲ ਦੇ ਜੀ.ਵੀ.ਪੀ. ਸਾਫ ਕਰਵਾਏ ਗਏ। ਇਸ ਤੋਂ ਇਲਾਵਾ ਬਾਗੀ ਵੇਸਟ ਟਰਾਂਸਫਰ ਪੁਆਇੰਟ ਵਿਖੇ 70 ਦੇ ਕਰੀਬ ਪੌਦੇ ਵੀ ਲਗਾਏ ਗਏ। ਸੈਨੀਟੇਸ਼ਨ ਟੀਮ ਵੱਲੋਂ ਗੋਲਬਾਗ ਪ੍ਰਸੈਸਿੰਗ ਪਲਾਂਟ ਦੇ ਨੇੜੇ ਅਤੇ ਦਿੱਲੀ ਗੇਟ ਵਿਖੇ ਪਲਾਸਟਿਕ ਪਿਕਿੰਗ ਮੁਹਿੰਮ ਦੁਆਰਾ 150 ਕਿਲੋਗ੍ਰਾਮ ਦੇ ਕਰੀਬ ਪਲਾਸਟਿਕ ਇਕੱਤਰ ਕਰਵਾਇਆ ਗਿਆ। ਇਹ ਪਲਾਸਟਿਕ ਮਾਲ ਰੋਡ ਐਮ.ਆਰ.ਐਫ. ਤੇ ਬੇਲ ਬਣਾਉਣ ਲਈ ਭੇਜਿਆ ਗਿਆ।

        ਇਸ ਮੌਕੇ ਚੀਫ਼ ਸੈਨਟਰੀ ਇੰਸਪੈਕਟਰ ਸ਼੍ਰੀ ਗੁਰਿੰਦਰ ਸਿੰਘ, ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਪ੍ਰੋਗਰਾਮ ਕੁਆਰਡੀਨੇਟਰ ਸ੍ਰੀ ਗੁਰਦੇਵ ਸਿੰਘ ਖਾਲਸਾ, ਸ਼੍ਰੀ ਸਿਮਰਨਜੀਤ ਸਿੰਘ ਅਤੇ ਸਮੂਹ ਮੋਟੀਵੇਟਰ ਟੀਮ ਵੀ ਸ਼ਾਮਲ ਸੀ।