ਡਵੀਜ਼ਨ ਕਮਿਸ਼ਨਰ ਨੇ ਪੁਸਤਕ “ਕੋਹਾਂ ਪੈੜਾਂ ਦਾ ਸਫਰ” ਦੀ ਕੀਤੀ ਘੁੰਡ ਚੁਕਾਈ

Faridkot Punjab

ਫ਼ਰੀਦਕੋਟ 12 ਅਗਸਤ,2024

ਡਵੀਜ਼ਨ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਉਭਰਦੇ ਲਿਖਾਰੀ ਜਸ਼ਨਪ੍ਰੀਤ ਸਿੰਘ ਪਿੰਡ ਫਿੱਡੇ ਕਲਾਂ ਦੀ ਪੁਸਤਕ “ਕੋਹਾਂ ਪੈੜਾਂ ਦਾ ਸਫਰ” ਦੀ ਘੁੰਡ ਚੁਕਾਈ ਕੀਤੀ ।

 ਇਸ ਮੌਕੇ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਅਤੇ ਲਿਖਾਈ ਦੇ ਖੇਤਰ ਵੱਲ ਇਸੇ ਤਰ੍ਹਾਂ ਦੇ ਦਿਲਚਸਪੀ ਲੈਣੀ ਚਾਹੀਦੀ ਹੈ। ਉਹਨਾਂ ਨੌਜਵਾਨ ਲਿਖਾਰੀ ਜਸ਼ਨਪ੍ਰੀਤ ਸਿੰਘ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਅੱਜ ਦੇ ਇੰਟਰਨੈਟ ਯੂ-ਟਿਊਬ, ਫੇਸਬੁੱਕ ਦੇ ਜਮਾਨੇ ਵਿੱਚ ਵੀ ਲੋਕਾਂ ਦਾ ਰੁਝਾਨ ਕਿਤਾਬਾਂ ਪ੍ਰਤੀ ਬਰਕਰਾਰ ਹੈ ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਅੱਜ ਦੀ ਇਸ ਤੇਜ਼ ਰਫਤਾਰ ਜ਼ਿੰਦਗੀ ਵਿੱਚ ਕਿਤਾਬਾਂ, ਅਖਬਾਰਾਂ ਤੇ ਮੈਗਜ਼ੀਨ ਪੜ੍ਹਨ ਲਈ ਲੋਕ ਸਮਾਂ ਕੱਢ ਹੀ ਲੈਂਦੇ ਹਨ ।

ਲਿਖਾਰੀ ਜਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਹ ਪੁਸਤਕ ਉਨ੍ਹਾਂ ਦੀ ਨਾਨੀ ਸਵ. ਮਨਜੀਤ ਕੌਰ ਮੱਲਕੇ ਨੂੰ ਸਮਰਪਿਤ ਹੈ ਜਿਨ੍ਹਾਂ ਤੋਂ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ । ਉਨ੍ਹਾਂ ਕਿਹਾ ਕਿ ਇਹ ਪੁਸਤਕ ਜੁਲਾਈ 2024 ਨੂੰ ਪੰਜਾਬੀ ਕਵੀ ਪਬਲੀਕੇਸ਼ਨ ਮੋਗਾ ਤੋਂ ਛਪਵਾਈ ਗਈ ਹੈ ।

ਜਸ਼ਨਪ੍ਰੀਤ ਸਿੰਘ ਸਰਾਂ ਦੇ ਮਾਤਾ ਪਿਤਾ, ਦਾਦਾ ਅਤੇ ਸਾਰੇ ਪਰਿਵਾਰ ਪਿੰਡ ਫਿੱਡੇ ਕਲਾਂ ਅਤੇ ਨਾਨਾ ਦਰਸ਼ਨ ਸਿੰਘ ਵਲੋਂ ਸ.ਮਨਜੀਤ ਸਿੰਘ ਬਰਾੜ ਕਮਿਸ਼ਨਰ ਡਿਵੀਜ਼ਨ ਫਰੀਦਕੋਟ ਦਾ ਪੁਸਤਕ “ਕੋਹਾਂ ਪੈੜਾਂ ਦਾ ਸਫਰ” ਦੀ ਘੁੰਡ ਚੁਕਾਈ ਲਈ ਤਹਿ ਦਿਲੋਂ ਧੰਨਵਾਦ ਕੀਤਾ ।

ਇਸ ਮੌਕੇ ਇੰਦਰਜੀਤਪਾਲ ਸਿੰਘ ਸਰਾਂ, ਸ. ਅਮਰਜੀਤ ਸਿੰਘ ਨਕਸ਼ਾ ਨਵੀਸ, ਜ਼ਿਲ੍ਹਾ ਕਚਹਿਰੀਆਂ ਫਰੀਦਕੋਟ, ਸ੍ਰੀ  ਰਾਕੇਸ਼ ਭਠੇਜਾ, ਐਡਵੋਕੇਟ ਜਸ, ਐਡਵੋਕੇਟ ਗੁਰਸ਼ਾਨ ਸਿੰਘ, ਹੋਰ ਪਤਵੰਤੇ ਸੱਜਣ ਹਾਜ਼ਰ ਸਨ ।