ਨਸਿ਼ਆਂ ਵਿਰੁੱਧ  ਤਹਿਸੀਲ ਪੱਧਰੀ ਨਾਟਕਾਂ ਦਾ ਆਯੋਜਨ

Sri Muktsar Sahib

ਸ੍ਰੀ ਮੁਕਤਸਰ ਸਾਹਿਬ 01 ਅਗਸਤ
                          ਪੰਜਾਬ ਸਰਕਾਰ ਵੱਲੋਂ ਨਸਿ਼ਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਜਿ਼ਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ,ਉਪ ਜਿ਼ਲਾ੍ਹ ਸਿੱਖਿਆ ਅਫਸਰ ਸ੍ਰੀ ਕਪਿਲ ਸ਼ਰਮਾ ਦੇ ਨਿਰਦੇਸ਼ਾਂ ਤੇ ਜੋਨ ਪੱਧਰ ਤੇ ਸਕੂਲਾਂ ਵਿੱਚ ਨਾਟਕਾਂ ਦਾ ਆਯੋਜਨ ਕੀਤਾ ਗਿਆ।
                         ਜਿਕਰਯੋਗ ਹੈ ਕਿ ਇਹ ਨਾਟਕ ਡਾ ਸੰਜੀਵ ਕੁਮਾਰ ਐਸ ਡੀ ਐਮ ਮਲੋਟ ਦੁਆਰਾ ਲਿਖਿਆ ਗਿਆ ਹੈ।
                          ਸ੍ਰੀ ਮੁਕਤਸਰ ਸਾਹਿਬ ਸਬ ਡਿਵੀਜ਼ਨ ਦੇ ਅਧੀਨ ਪੈਂਦੇ ਸਕੂਲਾਂ ਵਿੱਚ ਸ਼੍ਰੀਮਤੀ ਬਲਜੀਤ ਕੌਰ ਐਸ ਡੀ ਐਮ ਸ੍ਰੀ ਮੁਕਤਸਰ ਸਾਹਿਬ ਦੇ ਯੋਗ ਅਗਵਾਈ ਅਧੀਨ ਤਹਿਸੀਲ ਪੱਧਰ ਤੇ ਦਫਤਰ ਜਿ਼ਲ੍ਹਾ ਰੈਡ  ਕਰਾਸ ਸੋਸਾਇਟੀ ਆਡੀਟੋਰੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਨਾਟਕਾਂ ਦਾ ਸਫ਼ਲ ਆਯੋਜਨ ਕੀਤਾ ਗਿਆ।
                          ਇਸ ਮੌਕੇ ਤੇ ਸ.ਕਰਨਬੀਰ ਸਿੰਘ ਮਾਨ, ਨਾਇਬ ਤਹਿਸੀਲਦਾਰ, ਲੱਖੇਵਾਲੀ ਉਚੇਚੇ ਤੌਰ ਤੇ ਸ਼ਾਮਿਲ ਹੋਏ।
                         ਇਹਨਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਸ੍ਰੀ ਗੌਰਵ ਦੁੱਗਲ ,ਐਸ ਐਸ ਮੈਂਟਰ ਡਾਇਟ ਬਰਕੰਦੀ,ਸ੍ਰੀ ਕੁਲਵਿੰਦਰ ਸ਼ਰਮਾ, ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ,ਡਾਕਟਰ ਪਰਮਜੀਤ ਕੌਰ, ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਨੇ ਨਿਭਾਈ।  
                       ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰੂ ਕੁਲ ਸੀਨੀਅਰ ਸੈਕੰਡਰੀ ਸਕੂਲ, ਹਰੀ ਕੇ ਕਲਾਂ,ਦੂਸਰਾ ਸਥਾਨ ਸਕੂਲ ਆਫ ਐਮੀਨੈਂਸ ਬਰੀਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਰੁਪਾਣਾ ਨੇ ਸਾਂਝੇ ਰੂਪ ਵਿੱਚ ਹਾਸਿਲ ਕੀਤਾ। ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ )ਲੱਖੇਵਾਲੀ ਨੇ ਹਾਸਿਲ ਕੀਤਾ ।
                      ਤਹਿਸੀਲ ਪੱਧਰ ਦੇ ਇਹਨਾਂ ਮੁਕਾਬਲਿਆਂ ਸਬੰਧੀ ਮੀਡੀਆ ਇੰਚਾਰਜ ਸ਼ਮਿੰਦਰ ਬੱਤਰਾ ਜੀ ,ਸ੍ਰੀ ਪ੍ਰਵੀਨ ਸ਼ਰਮਾ, ਧੀਰਜ ਕੁਮਾਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚੋਂ ਜੇਤੂ ਟੀਮਾਂ ਲਈ 8 ਅਗਸਤ ਦਿਨ ਵੀਰਵਾਰ ਨੂੰ ਜਿ਼ਲ੍ਹਾ ਪੱਧਰ ਤੇ ਨਾਟਕਾਂ ਦਾ ਆਯੋਜਨ ਕੀਤਾ ਜਾਵੇਗਾ।