ਨਗਰ ਕੌਂਸਲ ਵੱਲੋਂ ਸਪੈਸ਼ਲ ਮੁਹਿੰਮ ਤਹਿਤ ਕਰਵਾਈ ਗਈ ਪਲਾਸਟਿਕ / ਡਰਾਈ ਵੇਸਟ ਪਿਕਿੰਗ

Ferozepur

ਫ਼ਿਰੋਜ਼ਪੁਰ, 24 ਜੁਲਾਈ 2024:

          ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੈਨੀਟੇਸ਼ਨ ਵਰਕਰਾਂ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਨਾਲ ਨਗਰ ਕੌਂਸਲ ਫ਼ਿਰੋਜ਼ਪੁਰ ਦੀ ਸੈਨੀਟੇਸ਼ਨ ਟੀਮ ਵੱਲੋਂ ਗੋਲਬਾਗ, ਦਿੱਲੀ ਗੇਟ ਅਤੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਪਲਾਸਟਿਕ ਅਤੇ ਡਰਾਈ ਵੇਸਟ (ਸੁੱਕਾ ਕੂੜਾ) ਪਿਕਿੰਗ ਡਰਾਈਵ ਚਲਾਈ ਗਈ। ਇਸ ਮੁਹਿੰਮ ਵਿੱਚ ਲੋਕਾਂ ਦੁਆਰਾ ਜਾਣੇ-ਅਣਜਾਣੇ ਵਿੱਚ ਸੜਕ ਦੇ ਕਿਨਾਰਿਆ ‘ਤੇ ਸੁੱਟੇ ਗਏ ਸੁੱਕੇ ਕੂੜੇ/ ਪਲਾਸਟਿਕ ਨੂੰ ਇੱਕਠਾ ਕਰਵਾਇਆ ਗਿਆ। ਇਸ ਦੇ ਇਲਾਵਾ ਸ਼ਹਿਰ ਵਿੱਚ ਕੰਮ ਕਰਦੇ ਫਾਰਮਲ ਅਤੇ ਇਨਫਾਰਮਲ ਵੇਸਟ ਕੂਲੇਕਟਰਾਂ ਅਤੇ ਰੈਗਪਿੱਕਰਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਨਿਰਦੇਸ਼ ਦਿੱਤੇ ਗਏ ਕਿ ਸ਼ਹਿਰ ਵਿੱਚ ਕਿਸੇ ਵੀ ਜਗ੍ਹਾ ਕੋਈ ਪਲਾਸਟਿਕ ਜਾਂ ਸੁੱਕਾ ਕੂੜਾ ਮਿਲਦਾ ਹੈ ਤਾਂ ਉਸ ਨੂੰ ਨਗਰ ਕੌਂਸਲ ਫਿਰੋਜ਼ਪੁਰ ਦੇ ਐਮ.ਆਰ.ਐਫ. ਨੰ :1 ਜਾਂ 2 ’ਤੇ ਪਹੁੰਚਾਇਆ ਜਾਵੇ।

          ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਪੂਨਮ ਭਟਨਾਗਰ ਨੇ ਦੱਸਿਆ ਕਿ 23 ਅਤੇ 24 ਜੁਲਾਈ 2024 ਤੱਕ 1 ਟਨ ਦੇ ਕਰੀਬ ਪਲਾਸਟਿਕ ਕੂਲੇਕਟ ਕਰਵਾਇਆ ਜਾ ਚੁੱਕਿਆ ਹੈ। ਇਸ ਮੁਹਿੰਮ ਵਿੱਚ ਪ੍ਰਾਈਵੇਟ ਵੇਸਟ ਪਿੱਕਰਾਂ, ਰੈਗਪਿੱਕਰਾਂ, ਸਫਾਈ ਕਰਮਚਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਇਸ ਇੱਕਠੇ ਕੀਤੇ ਗਏ ਪਲਾਸਿਟਕ ਨੂੰ ਗੋਲਬਾਗ ਐਮ.ਆਰ.ਐਫ. ‘ਤੇ ਬੋਰਿਆ ਵਿੱਚ ਭਰਿਆ ਜਾ ਚੁੱਕਾ ਹੈ ਅਤੇ ਮਾਲਰੋਡ ਐਮ.ਆਰ.ਐਫ. ਤੇ ਪਲਾਸਟਿਕ ਦੀਆਂ ਗੱਠਾਂ ਬਣਾਈਆਂ ਜਾ ਰਹੀਆਂ ਹਨ। ਇਹ ਡਰਾਈਵ 23 ਜੁਲਾਈ ਤੋਂ ਆਰੰਭ ਹੋ ਕੇ 26 ਜੁਲਾਈ 2024 ਤੱਕ ਚੱਲੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਤੁਹਾਡੇ ਕੋਲ ਕੋਈ ਪਲਾਸਟਿਕ ਹੋਵੇ ਤਾਂ ਉਸ ਨੂੰ ਇਨਫਾਰਮਲ ਵੇਸਟ ਪਿੱਕਰ ਨੂੰ ਦਿੱਤਾ ਜਾਵੇ ਜਾਂ ਫ਼ਿਰ ਨਗਰ ਕੌਂਸਲ ਫਿਰੋਜ਼ਪੁਰ ਦੇ ਕਿਸੇ ਵੀ ਐਮ.ਆਰ.ਐਫ. ‘ਤੇ ਪਹੁੰਚਾਇਆ ਜਾਵੇ।          ਇਸ ਮੌਕੇ ਤੇ ਚੀਫ਼ ਸੈਨਟਰੀ ਇੰਸਪੈਕਟਰ ਗੁਰਿੰਦਰ ਸਿੰਘ, ਪ੍ਰੋਗਰਾਮ ਕੁਆਰਡੀਨੇਟਰ ਗੁਰਦੇਵ ਸਿੰਘ ਖਾਲਸਾ, ਸਿਮਰਨਜੀਤ ਸਿੰਘ ਅਤੇ ਸਮੂਹ ਮੋਟੀਵਟਰ ਹਾਜ਼ਰ ਸਨ।