ਪਾਣੀ ਅਤੇ ਮੱਛਰ ਤੋਂ ਪੈਦਾ ਹੋਣ ਵਾਲੀਆ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਤੇ ਨਗਰ ਕੌਸਲ ਫਾਜਿਲਕਾ ਦੀ ਸਾਂਝੀ ਮੀਟਿੰਗ

Fazilka Politics Punjab

 ਫਾਜਿਲਕਾ 22 ਜੁਲਾਈ

ਅੱਜ ਜਿਲਾ ਹਸਪਤਾਲ ਫਾਜਿਲਕਾ ਵਿਖੇ ਸਿਵਲ ਸਰਜਨ ਫਾਜਿਲਕਾ ਡਾ.ਚੰਦਰ ਸ਼ੇਖਰ ਦੀ ਪ੍ਰਧਾਨਗੀ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾ.ਰੋਹਿਤ ਗੋਇਲ ਦੀ ਅਗਵਾਈ ਵਿਚ ਪਾਣੀ ਅਤੇ ਮੱਛਰ ਤੋਂ ਹੋਣ ਵਾਲੀਆ ਬਿਮਾਰੀਆ ਦੀ ਰੋਕਥਾਮ ਲਈ ਸਾਂਝੀ ਸਹਿਯੋਗੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿਚ ਨਗਰ ਕੌਂਸਲ ਦੇ ਸੁਪਰਡੈਂਟ ਸ੍ਰੀ ਨਰੇਸ਼ ਖੇੜਾ ਹਾਜਰ ਹੋਏ ਮੀਟਿੰਗ ਵਿਚ ਸਿਵਲ ਸਰਜਨ ਵਲੋਂ ਸ਼ਹਿਰ ਫਾਜਿਲਕਾ ਦੇ ਅਦਰਸ਼ ਨਗਰ ਵਿਚ ਪਿਛਲੇ ਦਿਨਾ ਦੌਰਾਨ ਪੀਣ ਵਾਲੇ ਦੂਸ਼ਿਤ ਪਾਣੀ ਦੇ ਲਏ ਸੈਪਲਾਂ ਬਾਰੇ ਚਰਚਾ ਹੋਈ ਅਤੇ ਮੱਛਰ ਦੀ ਰੋਕਥਾਮ ਸਮੇਤ ਸਿਹਤ ਵਿਭਾਗ ਵਲੋ ਸ਼ਹਿਰ ਫਾਜਿਲਕਾ ਵਿਚ ਚਲ ਰਹੀਆਂ ਐਂਟੀ ਲਾਰਵਾ ਗਤੀਵਿਧੀਆ ਦੀ ਸਮੀਖਿਆ ਕੀਤੀ ਗਈ 

ਡੇਂਗੂ ਬੁਖਾਰ ਤੋ ਬਚਾਅ ਅਤੇ ਮੱਛਰ ਦੀ ਰੋਕਥਾਮ ਲਈ ਦੋਨਾਂ ਵਿਭਾਗਾਂ ਵਲੋ ਸਾਂਝਾ ਐਕਸ਼ਨ ਪਲਾਨ ਤਿਆਰ ਕੀਤਾ ਇਸ ਮੌਕੇ ਸਿਵਲ ਸਰਜਨ ਫਾਜਿਲਕਾ ਵਲੋ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੱਛਰ ਦੀ ਰੋਕਥਾਮ ਲਈ ਅਤੇ ਲਾਰਵੇ ਦੀ ਖਾਤਮੇ ਲਈ ਵਿਭਾਗਾਂ ਦਾ ਸਹਿਯੋਗ ਕਰਨ ਹਰ ਸ਼ੁਕਰਵਾਰ ਘਰਾਂ ਵਿਚ ਕੂਲਰ, ਫਰਿੱਜ ਦੀ ਟ੍ਰੇਅ ,ਟਾਇਰਾਂ ਅਤੇ ਹੋਰ ਸਰੋਤਾਂ ਵਿਚ ਇਕਠਾ ਹੋਇਆ ਫਾਲਤੂ ਪਾਣੀ ਕੱਢਕੇ ਸੁਕਾਉਣ ਇਸ ਮੌਕੇ ਡੈਗੂ ਬਚਾਅ ਸਬੰਧੀ ਪੋਸਟਰ ਅਤੇ ਪੰਫਲੈਟ ਜਾਰੀ ਕੀਆ ਗਿਆ ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ ਐਰਿਕ ,ਜਿਲਾ ਪ੍ਰੋਗਰਾਮ ਅਫ਼ਸਰ ਰਜੇਸ਼ ਕੁਮਾਰ,ਸਿਹਤ ਕਰਮਚਾਰੀ  ਸੁਖਜਿੰਦਰ ਸਿੰਘ,ਰਵਿੰਦਰ ਸ਼ਰਮਾ ਤੇ ਪਾਰਸ ਕਟਾਰੀਆ ਮੌਜੂਦ ਸਨ