ਫਾਜ਼ਿਲਕਾ 18 ਜੁਲਾਈ
ਪੰਜਾਬ ਸਰਕਾਰ ਵਲੋ ਸਕੂਲੀ ਬੱਚਿਆਂ ਦੀ ਸਿਹਤ ਲਈ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਨੂੰ ਪੰਜਾਬ ਦੇ 5 ਜ਼ਿਲ੍ਹੇ ਵਿਜੋ ਫ਼ਾਜ਼ਿਲਕਾ ਜਿਲਾ ਵੀ ਸ਼ਾਮਿਲ ਹੈ।
ਇਸ ਲਈ ਸਿਹਤ ਵਿਭਾਗ ਫ਼ਾਜ਼ਿਲਕਾ ਵਲੋ ਸਕੂਲੀ ਅਧਿਆਪਕ ਅਤੇ ਸਕੂਲ ਹੈਲਥ ਪ੍ਰੋਗਰਾਮ ਵਿੱਚ ਡਾਕਟਰ ਨੂੰ 4 ਦਿਨਾਂ ਦੀ ਵਿਸੇਸ਼ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਜਿਸ ਦੇ ਖਤਮ ਹੋਣ ਤੋ ਬਾਅਦ ਸਿਵਿਲ ਸਰਜਨ ਡਾ ਚੰਦਰ ਸ਼ੇਖਰ ਕੱਕੜ ਨੇ ਪ੍ਰਤੀਭਾਗੀ ਡਾਕਟਰ ਨੂੰ ਸਰਟੀਫਿਕੇਟ ਦਿਤੇ ਅਤੇ ਕਿਹਾ ਕਿ ਵਿਭਾਗ ਵਲੋ ਪਹਿਲਾ ਹੀ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਚੱਲ ਰਿਹਾ ਹੈ ਜਿਸ ਵਿੱਚ ਸਕੁਲ ਹੈਲਥ ਟਿਮ ਵਲੋ ਬੱਚਿਆਂ ਦੀ ਸਿਹਤ ਜਾਂਚ ਕੀਤੀ ਜਾਂਦੀ ਹੈ. ਹੁਣ ਇਸ ਨਾਲ ਵਿਭਾਗ ਵਲੋ ਕੰਮ ਡਿਜਿਟਲ ਰੁਪ ਵਿਚ ਕੀਤਾ ਜਾਵੇਗਾ ਜਿਸ ਵਿਚ ਇਕ ਅੱਪ ਰਾਹੀਂ ਰੋਜ ਦਾ ਡਾਟਾ ਨੋਟ ਕੀਤਾ ਜਾਵੇਗਾ ਜਿਸ ਲਈ ਸਕੂਲੀ ਅਧਿਆਪਕ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਪ੍ਰੋਗਰਾਮ ਦਾ ਉਦੇਸ਼ ਸਕੂਲਾਂ ਵਿਚ ਸਿਹਤ ਸੰਭਾਲ ਦੇ ਸੱਭਿਆਚਾਰ ਨੂੰ ਪ੍ਰੋਮੋਟ ਕਰਨਾ ਹੈ. ਇਸ ਦੋਰਾਨ ਸਾਰੇ ਜ਼ਿਲੇ ਦੇ ਸਕੁਲ ਹੈਲਥ ਪ੍ਰੋਗਰਾਮ ਦੇ ਡਾਕਟਰ, ਡੀ ਪੀ ਐਮ ਰਾਜੇਸ਼ ਸਕੁਲ ਹੈਲਥ ਪ੍ਰੋਗਰਾਮ ਦੇ ਡੀਲਿੰਗ ਬਲਜੀਤ ਆਕਾਸ਼, ਹਾਜਰ ਸੀ।