ਏ ਡੀ ਸੀ ਅਤੇ ਵਿਧਾਇਕ ਦੇ ਦੋਰੇ ਤੋ ਬਾਅਦ ਸਿਵਲ ਹਸਪਤਾਲ ਵਿਖੇ ਸਫਾਈ ਅਭਿਆਨ ਕੀਤਾ ਸ਼ੁਰੂ

Fazilka

ਫਾਜ਼ਿਲਕਾ 9 ਜੁਲਾਈ

ਬੀਤੇ ਦਿਨ ਫ਼ਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਏ ਡੀ ਸੀ ਸ੍ਰੀ ਰਾਕੇਸ਼ ਕੁਮਾਰ ਪੋਪਲੀ ਦੇ ਸਰਕਾਰੀ ਹਸਪਤਾਲ ਦੀ ਕੀਤੀ ਚੈਕਿੰਗ ਤੋ ਬਾਅਦ ਹਸਪਤਾਲ ਨੂੰ ਚਮਕਾਉਣ ਲਈ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ। ਇਸ ਦੇ ਨਾਲ-ਨਾਲ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਹਸਪਤਾਲ ਦੀ ਸਾਫ ਸਫਾਈ ਲਈ ਸਹਿਯੋਗ ਜਰੂਰ ਦਿਉ। ਅੱਜ ਸੀਨੀਅਰ ਮੈਡੀਕਲ ਅਫਸਰ ਡਾ ਰੋਹਿਤ ਗੋਇਲ ਦੀ ਅਗਵਾਈ ਹੇਠ ਫਾਜ਼ਿਲਕਾ ਵਿਖੇ ਸਟਾਫ ਦੀ ਡਿਊਟੀ ਲਗਾ ਕੇ ਹਸਪਤਾਲ ਨੂੰ ਧੋਇਆ ਜਾ ਰਿਹਾ ਹੈ ਅਤੇ ਖਾਸ ਕਰ ਬਾਥਰੂਮ ਅਤੇ ਟੋਇਲੇਟ ਦੀ ਸਫਾਈ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

ਇਸ ਬਾਰੇ ਜਾਨਕਾਰੀ ਦਿੰਦੇ ਹੋਏ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਰੋਹਿਤ ਗੋਇਲ ਨੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਹਸਪਤਾਲ ਆਉਣ ਤੋ ਬਾਅਦ ਸਫਾਈ ਪ੍ਰਤੀ ਸਹਿਯੋਗ ਦੇਣ ਕਿਉਂਕਿ ਇਹ ਹਸਪਤਾਲ ਸਾਰੀਆਂ ਦਾ ਹੈ ਅਤੇ ਕੁੜਾ ਇਧਰ ਉਧਰ ਨਾ ਸੁਟ ਕੇ ਡਸਟਬਿਨ ਵਿਚ ਪਾਇਆ ਜਾਵੇ। ਉਹਨਾਂ ਦੱਸਿਆ ਕਿ ਲੋਕ ਟਾਇਲਟ ਦੀ ਵਰਤੋ ਕਰਨ ਤੋ ਬਾਅਦ ਪਾਣੀ ਦਾ ਇਸਤੇਮਾਲ ਜਰੂਰ ਕਰਣ ਤਾਂ ਕਿ ਬਦਬੂ ਦੀ ਸਮਸਿਆ ਨਾ ਆਵੇ। ਉਹਨਾਂ ਦੱਸਿਆ ਕਿ ਹਸਪਤਾਲ ਵਿਚ ਸਫਾਈ ਨੂੰ ਲੈ ਕੇ ਉਹ ਸਟਾਫ ਦੀ ਮੀਟਿੰਗ ਵੀ ਲੈ ਰਹੇ ਹਨ ਤਾਂ ਕਿ ਉਹਨਾਂ ਦੇ ਸੁਝਾਵ ਨਾਲ ਹਸਪਤਾਲ ਵਿਚ ਸਫਾਈ ਦਾ ਕੰਮ ਹੋਰ ਵਧੀਆ ਤਰੀਕੇ ਨਾਲ ਹੋ ਸਕੇ। ਇਸ ਤੋ ਇਲਾਵਾ ਹਸਪਤਾਲ ਵਿੱਚ ਪਾਣੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਠੰਡੇ ਪਾਣੀ ਦੇ ਵਾਟਰ ਕੂਲਰ ਲਗੇ ਹੋਏ ਹੈ। ਉਹਨਾਂ ਕਿਹਾ ਕਿ ਵਾਰਡ ਵਿਚ ਸਟਾਫ ਨੂੰ ਸਾਫ ਸਫਾਈ ਲਈ ਵਿਸੇਸ਼ ਹਿਦਾਇਤਾਂ ਜਾਰੀ ਕੀਤੀ ਗਈ ਹੈ।