ਕੈਬਨਿਟ ਮੰਤਰੀ ਧਾਲੀਵਾਲ ਨੇ ਵਾਤਾਵਰਨ ਸੰਭਾਲ ਦਾ ਮੋਰਚਾ ਸੰਭਾਲਿਆ

Amritsar

ਅਜਨਾਲਾ/ਅੰਮ੍ਰਿਤਸਰ 3 ਜੁਲਾਈ

      ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਵਾਤਾਵਰਨ ਦੀ ਸੰਭਾਲ ਦਾ ਮੋਰਚਾ ਸਾਂਭਦੇ ਹੋਏ ਅੱਜ ਅਜਨਾਲੇ ਨੂੰ ਫਤਿਹਗੜ੍ਹ ਚੂੜੀਆਂ ਨਾਲ ਮਿਲਾਉਂਦੀ ਸੜਕ ਉੱਤੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ।  ਇਸ ਮੌਕੇ ਉਨਾਂ ਨੇ ਜੰਗਲਾਤ ਅਤੇ ਸਿਵਲ ਅਧਿਕਾਰੀਆਂ ਦੇ ਨਾਲ ਇਹ ਮੁਹਿੰਮ ਸ਼ੁਰੂ ਕਰਦੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਹਵਾਈ ਅੱਡਾ ਰੋਡ ਉੱਪਰ ਭੱਲਾ ਪਿੰਡ ਤੋਂ ਰਮਦਾਸ ਤੱਕ ਸੜਕ ਉੱਤੇ ਰੁੱਖ ਲਗਾਏ ਜਾਣਗੇ ਅਤੇ ਇਸੇ ਤਰ੍ਹਾਂ ਅਜਨਾਲਾ ਸ਼ਹਿਰ ਵਿੱਚ ਨਗਰ ਕੌਂਸਲ ਅਜਨਾਲਾ ਦੀ ਮਦਦ ਦੇ ਨਾਲ ਖਾਲੀ ਥਾਵਾਂ ਉੱਤੇ 5000 ਦੇ ਕਰੀਬ ਰੁੱਖ ਲਾਏ ਜਾਣਗੇ । ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਕੋਈ ਵੀ ਵਿਅਕਤੀ ਜੋ ਜਨਤਕ ਥਾਵਾਂ ਉੱਤੇ ਲੱਗੇ ਰੁੱਖਾਂ ਦਾ ਨੁਕਸਾਨ ਕਰੇਗਾ ਵਿਰੁੱਧ ਜੰਗਲਾਤ ਵਿਭਾਗ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

 ਅੱਜ ਅਜਨਾਲਾ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਦਿਆਂ ਸ ਧਾਲੀਵਾਲ ਨੇ ਕਿਹਾ ਕਿ ਵਾਤਾਵਰਨ ਸੰਭਾਲ ਦਾ ਮੁੱਦਾ ਇਸ ਵੇਲੇ ਦੁਨੀਆਂ ਭਰ ਵਿੱਚ ਸਭ ਤੋਂ ਗੰਭੀਰ ਮੁੱਦਾ ਹੈ ਅਤੇ ਜੇਕਰ ਅਸੀਂ ਅੱਜ ਨਾ ਸੰਭਲੇ ਤਾਂ ਬਹੁਤ ਦੇਰ ਹੋ ਜਾਵੇਗੀ । ਉਹਨਾਂ ਕਿਹਾ ਕਿ ਵਾਤਾਵਰਨ ਨੂੰ ਸੰਭਾਲਣ ਲਈ ਸਭ ਤੋਂ ਵੱਡਾ ਯੋਗਦਾਨ ਰੁੱਖਾਂ ਦਾ ਹੈ ਅਤੇ ਅਸੀਂ ਇਸ ਸੋਚ ਨੂੰ ਧਿਆਨ ਵਿੱਚ ਰੱਖ ਕੇ ਅਜਨਾਲਾ ਨੂੰ ਆਉਂਦੇ ਸਾਰੇ ਰਾਹਾਂ ਉੱਤੇ ਪੰਜਾਬ ਦੇ ਰਵਾਇਤੀ ਰੁੱਖ ਜਿਨਾਂ ਵਿੱਚ ਬੋਹੜ ,ਪਿੱਪਲ , ਨਿੰਮ ਆਦਿ ਸ਼ਾਮਿਲ ਹਨ, ਲਗਾਏ ਜਾਣਗੇ ਜੋ ਕਿ ਲੰਮੇ ਸਮੇਂ ਤੱਕ ਮਨੁੱਖਤਾ ਦੀ ਸੇਵਾ ਕਰਦੇ ਰਹਿੰਦੇ ਹਨ।  ਇਸ ਮੌਕੇ ਐਸਡੀਐਮ ਸ ਅਰਵਿੰਦਰ ਪਾਲ ਸਿੰਘ , ਇਸ ਮੌਕੇ ਡੀਐਫਓ ਅਵਨੀਤ ਸਿੰਘ, ਐਸਡੀਐਮ ਅਰਵਿੰਦਰ ਪਾਲ ਸਿੰਘ, ਰੇਂਜ ਅਫਸਰ ਪ੍ਰਕਾਸ਼ ਸਿੰਘ ਅਜਨਾਲਾ,  ਰਾਜਬੀਰ ਸਿੰਘ ਬਲਾਕ ਅਫਸਰ ਰਮਦਾਸ, ਦਿਲਪ੍ਰੀਤ ਕੌਰ ਇੰਚਾਰਜ ਅਜਨਾਲਾ,  ਗੁਲਰਾਜ ਸਿੰਘ  ਕਮਾਲਪੁਰ, ਅਮਿਤ ਔਲ , ਡੀਐਸਪੀ ਸ੍ਰੀ ਰਾਜ ਕੁਮਾਰ, ਸ੍ਰੀ ਜਸਪਾਲ ਢਿਲੋਂ , ਗੁਰਜੰਟ ਸਿੰਘ ਸੋਹੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।