ਉਰਦੂ ਆਮੋਜ਼ ਦੀਆਂ ਕਲਾਸਾਂ ਦੇ ਦਾਖਲੇ ਲਈ 10 ਜੁਲਾਈ ਤੱਕ ਵਾਧਾ

Ferozepur

ਫਿਰੋਜ਼ਪੁਰ 2 ਜੁਲਾਈ (     ) ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਵਿਖੇ  ਉਰਦੂ ਆਮੋਜ਼ ਦੀਆਂ ਕਲਾਸਾਂ ਵਿੱਚ ਦਾਖਲੇ ਲਈ 10 ਜੁਲਾਈ 2024 ਤੱਕ ਵਾਧਾ ਕੀਤਾ ਗਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਨੇ ਦੱਸਿਆ ਕਿ ਪਹਿਲਾਂ ਦਾਖਲੇ ਲਈ ਆਖਿਰੀ ਮਿਤੀ 30 ਜੂਨ ਰੱਖੀ ਗਈ ਸੀ ਹੁਣ ਆਖਿਰੀ ਮਿਤੀ ਵਿੱਚ ਵਾਧਾ ਕਰਦਿਆਂ 10 ਜੁਲਾਈ ਕੀਤੀ ਗਈ  ਹੈ।

          ਉਨ੍ਹਾਂ ਦੱਸਿਆ ਕਿ ਉਰਦੂ ਆਮੋਜ਼ ਕੋਰਸ ਦੀ ਮਿਆਦ 6 ਮਹੀਨੇ ਅਤੇ ਕਲਾਸ ਦਾ ਸਮਾਂ ਦਫਤਰੀ ਕੰਮਕਾਜ ਵਾਲੇ ਦਿਨ ਰੋਜ਼ਾਨਾ 1 ਘੰਟਾ ਸ਼ਾਮ 5.15 ਤੋਂ 6.15 ਵਜੇ  ਤੱਕ ਹੋਵੇਗਾ। ਕੋਰਸ ਪੂਰਾ ਹੋਣ ਉਪਰੰਤ ਪ੍ਰੀਖਿਆ ਵਿੱਚੋਂ ਪਾਸ ਹੋਏ ਸਿਖਿਆਰਥੀਆਂ ਨੂੰ ਵਿਭਾਗ ਵੱਲੋਂ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮਰ ਦਾ ਵਿਅਕਤੀ ਇਸ ਕੋਰਸ ਵਿੱਚ ਦਾਖਲਾ ਲੈ ਸਕਦਾ ਹੈ।  ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਵੀ ਇਸ ਕੋਰਸ ਵਿੱਚ ਦਾਖ਼ਲਾ ਲੈ ਸਕਦੇ ਹਨ। ਦਾਖ਼ਲਾ ਲੈਣ ਦੇ ਚਾਹਵਾਨ ਦਾਖ਼ਲਾ ਫਾਰਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬੀ-ਬਲਾਕ, ਦੂਜੀ ਮੰਜ਼ਿਲ, ਕਮਰਾ ਨੰ: ਬੀ-209 ਤੋਂ ਕਿਸੇ ਵੀ ਕੰਮਕਾਜ ਵਾਲੇ ਦਿਨ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬੀ ਭਾਸ਼ਾ ਦੇ ਨਾਲ-ਨਾਲ ਉਰਦੂ ਭਾਸ਼ਾ ਦੇ ਪ੍ਰਸਾਰ ਲਈ ਵੀ ਵਚਨਬੱਧ ਹੈ। ਇਸ ਲਈ ਚਾਹਵਾਨ ਉਰਦੂ ਭਾਸ਼ਾ ਦੀ ਤਾਲੀਮ ਹਾਸਲ ਕਰਨ ਲਈ ਦਾਖਲਾ ਜ਼ਰੂਰ ਲੈਣ।