ਬਠਿੰਡਾ, 27 ਜੂਨ : ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਜ਼ਿਲ੍ਹੇ ਦਾ ਅਚਨਚੇਤ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਵਲੋਂ ਰਾਸ਼ਨ ਡਿਪੂਆ ਦੀ ਚੈਕਿੰਗ ਕੀਤੀ ਗਈ ਤੇ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ।
ਦੌਰੇ ਮੌਕੇ ਰਾਸ਼ਨ ਡਿਪੂ ਰਾਮਪੂਰਾ ਫੂਲ ਮਨੀਸ਼ ਕੁਮਾਰ ਪੀਡੀਐਸ. ਨੰ U138, ਰਾਸ਼ਨ ਡਿਪੂ ਰਾਜੇਸ਼ ਕੁਮਾਰ ਪੀਡੀਐਸ ਨੰ U99, ਰਾਮਪੂਰਾ ਅਰਬਨ, ਰਾਸ਼ਨ ਡਿਪੂ ਸ਼ਿਖਾਰਾਣੀ ਪੀਡੀਐਸ ਨੰ U46, ਵਿਖੇ ਕਣਕ ਦੀ ਵੰਡ ਦਾ ਨਿਰੀਖਣ ਕੀਤਾ ਗਿਆ ਤੇ ਲਾਭਪਾਤਰੀਆ ਨੂੰ ਕਣਕ ਠੀਕ ਢੰਗ ਨਾਲ ਵੰਡੀ ਜਾ ਰਹੀ ਸੀ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਰਾਸ਼ਨ ਡਿਪੂਆ ਤੇ ਸ਼ਿਕਾਇਤ ਬਾਕਸ ਅਤੇ ਜਾਗਰੂਕਤਾ ਬੈਨਰ ਲਗਾਏ ਯਕੀਨੀ ਬਣਾਏ ਜਾਣ।
ਇਸ ਉਪਰੰਤ ਰਾਸ਼ਨ ਡਿਪੂ ਗਾਂਧੀ ਨਗਰ ਰਜਤ ਸਿੰਗਲਾ ਪੀਡਐਸ ਨੰ U126 ਅਤੇ ਰਾਸ਼ਨ ਡਿਪੂ ਬਲਬੀਰ ਸਿੰਘ ਪੀਡੀਐਸ ਨੰ U55 ਦਾ ਦੌਰਾ ਕੀਤਾ ਗਿਆ ਚੈਕਿੰਗ ਦੌਰਾਨ ਡਿਪੂ ਹੋਲਡਰਾ ਵਲੋਂ ਕਣਕ ਦੀ ਵੰਡ ਦੇ ਕੰਮ ਦੀ ਸੁਰੂਆਤ ਨਹੀਂ ਕੀਤੀ ਗਈ ਸੀ ਜਿਸਦੇ ਸਬੰਧ ਵਿੱਚ ਮੈਂਬਰ ਸ਼੍ਰੀ ਧਾਲੀਵਾਲ ਵਲੋਂ ਕਣਕ ਦੀ ਵੰਡ ਦੇ ਕੰਮ ਦੀ ਸ਼ੁਰੂਆਤ ਜਲਦ ਤੋਂ ਜਲਦ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਬਿਨਾ ਕਿਸੇ ਦੇਰੀ ਨਾਲ ਕਣਕ ਲਾਭਪਾਤਰੀਆ ਨੂੰ ਮੁਹੱਈਆ ਕਰਵਾਈ ਜਾ ਸਕੇ। ਇਨ੍ਹਾਂ ਰਾਸ਼ਨ ਡਿਪੂਆ ਤੇ ਵੀ ਬੈਨਰ ਅਤੇ ਸ਼ਿਕਾਇਤ ਬਾਕਸ ਮੌਜੂਦ ਨਹੀਂ ਸਨ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਰਾਸ਼ਨ ਡਿਪੂਆ ਤੇ ਸ਼ਿਕਾਇਤ ਬਾਕਸ ਅਤੇ ਜਾਗਰੂਕਤਾ ਬੈਨਰ ਲਗਾਏ ਯਕੀਨੀ ਬਣਾਏ ਜਾਣ।
ਚੈਕਿੰਗ ਦੌਰਾਨ ਉਨ੍ਹਾਂ ਵਲੋਂ ਮੌਕੇ ਤੇ ਮੌਜੂਦ ਲਾਭਪਾਤਰੀਆਂ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ 98767-64545 ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਲਾਭਪਾਤਰੀਆਂ ਨੂੰ ਜਾਣਕਾਰੀ ਦਿੱਤੀ ਗਈ ਕੀ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਉਹ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ (ਵਿਕਾਸ) ਕੋਲ ਦਰਜ ਕਰਵਾ ਸਕਦੇ ਹਨ ਅਤੇ ਕਮਿਸ਼ਨ ਦੀ ਵੈਬਸਾਈਟ ਤੇ ਵੀ ਆਪਣੀ ਸ਼ਿਕਾਇਤ ਭੇਜ ਸਕਦੇ ਹਨ।