ਆਬਕਾਰੀ ਵਿਭਾਗ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਨਾਜਾਇਜ਼ ਸ਼ਰਾਬ ਬਰਾਮਦ

Ludhiana

ਲੁਧਿਆਣਾ, 18 ਜੂਨ (000) – ਸਹਾਇਕ ਕਮਿਸ਼ਨਰ ਆਬਕਾਰੀ, ਲੁਧਿਆਣਾ ਪੂਰਬੀ ਡਾ. ਸ਼ਿਵਾਨੀ ਗੁਪਤਾ ਦੀ ਸਿੱਧੀ ਨਿਗਰਾਨੀ ਹੇਠ, ਗੁਪਤ ਸੂਚਨਾ ਦੇ ਆਧਾਰ ‘ਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।

ਇਸ ਸਬੰਧੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਬਕਾਰੀ ਇੰਸਪੈਕਟਰ ਮਨਪ੍ਰੀਤ ਸਿੰਘ, ਆਬਕਾਰੀ ਇੰਸਪੈਕਟਰ ਨਵਦੀਪ ਸਿੰਘ ਅਤੇ ਆਬਕਾਰੀ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ ਵਾਲੀ ਟੀਮ ਵੱਲੋਂ ਬੀਅਰ (ਬ੍ਰਾਂਡ – ਹੇਨਕੇਨ, ਕਿੱਬਾ, ਬੁਡਵੀਜ਼ਰ, ਹੋਗਾਰਡਨ, ਬੀਰਾ, ਗੂਜ ਅਤੇ ਕੈਸ਼) ਦੀਆਂ 924 ਪੇਟੀਆਂ, ਵਿਸਕੀ (ਬ੍ਰਾਂਡ-ਓਕੇਨ ਗਲੋ, ਰਾਇਲ ਸਟੈਗ, ਰਾਇਲ ਚੈਲੇਂਜ, ਆਫੀਸਰਜ਼ ਚੁਆਇਸ, ਸਟਰਲਿੰਗ, ਅਮੈਰੀਕਨ ਪ੍ਰਾਈਡ, ਬਲੈਕ ਡੌਗ, ਇੰਪੀਰੀਅਲ ਬਲੂ) ਦੀਆਂ 26 ਪੇਟੀਆਂ ਅਤੇ ਆਰ.ਟੀ.ਡੀ. ਅਤੇ ਵਾਈਨ (ਰੀਓ ਸਟਰਿੰਗਰ ਅਤੇ ਫਰੈਟਲੀ) ਦੀਆਂ 45 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ।

ਸਾਰੀ ਜ਼ਬਤੀ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਸੀ। ਧਾਰਾ 61/1/14 ਤਹਿਤ ਐਫ.ਆਈ.ਆਰ. 82 ਥਾਣਾ ਮੇਹਰਬਾਨ, ਲੁਧਿਆਣਾ ਵਿਖੇ ਦਰਜ ਕੀਤੀ ਗਈ ਹੈ।