ਮਾਨਸਾ, 18 ਜੂਨ:
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 19 ਜੂਨ, 2024 ਦਿਨ ਬੁੱਧਵਾਰ ਨੂੰ ਸੈਟਿਨ ਕਰੈਡਿਟਕੇਅਰ ਨੈਟਵਰਕ ਲਿਮਟਡ (Satin Creditcare Network Ltd.) ਵੱਲੋਂ ਟ੍ਰੇਨਿੰਗ ਕਮੇਟੀ ਸਰਵਿਸ ਅਫ਼ਸਰ/ਸੀਨੀਅਰ ਕਮੇਟੀ ਸਰਵਿਸ ਅਫ਼ਸਰ (ਨਵੇਂ ਅਤੇ ਤਜ਼ੁਰਬੇਕਾਰ) ਅਤੇ ਕੁਆਲਿਟੀ ਅਫ਼ਸਰ ਅਤੇ ਸੀਨੀਅਰ ਕੁਆਲਿਟੀ ਅਫ਼ਸਰ (ਮਾਈਕਰੋ ਫਾਈਨਾਂਸ ਇੰਸਟੀਚਿਊਟ, ਕੁਲੈਕਸ਼ਨ, ਬੈਕਿੰਗ ਅਤੇ ਨਾਨ ਬੈਂਕ ਫਾਇਨਾਂਸੀਅਲ ਕੰਪਨੀ ਵਿਚ ਇਕ ਸਾਲ ਦਾ ਤਜ਼ੁਰਬਾ) ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਤਾਇਨਾਤੀ ਦਾ ਸਥਾਨ ਬਠਿੰਡਾ, ਮਾਨਸਾ ਅਤੇ ਮੁਕਤਸਰ ਵਿਖੇ ਹੋਵੇਗਾ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਘੱਟੋ ਘੱਟ ਯੋਗਤਾ 12ਵੀਂ ਪਾਸ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ, ਜਿੰਨ੍ਹਾਂ ਦੀ ਉਮਰ ਸੀਮਾ 19 ਤੋਂ 30 ਸਾਲ ਤੱਕ ਚਾਹੀਦੀ ਹੈ। ਚਾਹਵਾਨ ਪ੍ਰਾਰਥੀ ਆਪਣੀ ਵਿਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ ਯੋਗਤਾ ਦਾ ਵੇਰਵਾ (ਰਜ਼ਿਊਮ) ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੀ ਪਹਿਲੀ ਮੰਜ਼ਿਲ ਤੇ) ਕੈਂਪ ਵਾਲੇ ਦਿਨ ਸਵੇਰੇ 10:00 ਵਜੇ ਪਹੁੰਚ ਸਕਦੇ ਹਨ। ਅਸਾਮੀਆਂ ਦੀ ਗਿਣਤੀ 100 ਹੈ। ਇੰਟਰਵਿਊ ਦਾ ਸਮਾਂ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 1:30 ਵਜੇ ਤੱਕ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਤਨਖਾਹ 19000/- ਤੋਂ 25000/-(CTC + Good Incentive + Accomodation + Mess facility) ਰੁਪਏ ਮਿਲਣਯੋਗ ਹੋਵੇਗੀ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 62806-31212, 94641-78030 ਤੇ ਸੰਪਰਕ ਕੀਤਾ ਜਾ ਸਕਦਾ ਹੈ।