ਫ਼ਰੀਦਕੋਟ 01 ਜੂਨ,2024
ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸੈਲਾਂ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਸਫਲਤਾਪੂਰਕ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜਿਆ ਜਾ ਸਕੇ । ਇਸ ਤਹਿਤ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ (09) ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਹਾਇਕ ਰਿਟਰਨਿੰਗ ਅਫ਼ਸਰ ਮੇਜਰ ਵਰੁਣ ਕੁਮਾਰ ਦੀ ਅਗਵਾਈ ਹੇਠ ਐਮ.ਸੀ.ਐਮ.ਸੀ (ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ) ਦਾ ਵੀ ਗਠਨ ਕੀਤਾ ਗਿਆ । ਜਿਸ ਅਧੀਨ ਸਮੂਹ ਟੀਮ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਲੈ ਕੇ ਮਤਦਾਨ ਵਾਲੇ ਦਿਨ ਤੱਕ ਚੈਨਲਾਂ, ਪੇਡ ਨਿਉਜ਼ ਤੇ ਸੋਸ਼ਲ ਮੀਡੀਆ ਤੇ ਖਾਸ ਨਜਰ ਰੱਖੀ ਗਈ ।
ਸਹਾਇਕ ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਇਸ ਸੈਲ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਜੋ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਦਿਨ ਰਾਤ 24 ਘੰਟੇ ਕੰਮ ਕਰਦਾ ਹੈ । ਉਨ੍ਹਾਂ ਕਿਹਾ ਕਿ ਇਸ ਸੈਲ ਵੱਲੋਂ ਚੈਨਲਾਂ, ਇਸ਼ਤਿਹਾਰਾਂ, ਪੇਡ ਨਿਊਜ਼ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਨਜਰ ਰੱਖੀ ਜਾਂਦੀ ਹੈ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਹੋਣ ਸਬੰਧੀ ਕਿਸੇ ਵੀ ਗਤੀਵਿਧੀ ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 5ਵੇਂ ਥੰਮ੍ਹ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਸ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ ਹੈ । ਚੋਣਾਂ ਦੌਰਾਨ ਦਿਨ ਰਾਤ ਐਮ.ਸੀ.ਐਮ.ਸੀ ਟੀਮ ਵਲੋਂ ਇਸ ਤੇ ਨਜ਼ਰ ਰੱਖੀ ਗਈ ਹੈ । ਉਨ੍ਹਾਂ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਸੈਲ ਦੀ ਸਮੂਹ ਟੀਮ ਦੀ ਚੋਣਾਂ ਦੌਰਾਨ ਤਨਦੇਹੀ ਨਾਲ ਡਿਉਟੀ ਨਿਭਾਉਣ ਤੇ ਸ਼ਲਾਘਾ ਕੀਤੀ ।