ਫ਼ਰੀਦਕੋਟ 01 ਜੂਨ,2024
ਲੋਕ ਸਭਾ ਚੋਣਾਂ -2024 ਦੌਰਾਨ ਬੂਥ ਨੰਬਰ 105 ਤੇ ਵੋਟਾਂ ਪਾਉਣ ਲਈ ਲੱਗੀ ਇੱਕ ਕਤਾਰ ਦਾ ਧੀਮੀ ਚਾਲ ਦੌਰਾਨ ਮਾਮੂਲੀ ਤਕਰਾਰ ਉਪਰੰਤ ਇੱਕ ਮਹਿਲਾ ਬੀ.ਐਲ.ਓ (ਬੂਥ ਲੈਵਲ ਅਫ਼ਸਰ) ਦੀ ਸਿਹਤ ਵਿਗੜਨ ਸਬੰਧੀ ਫੈਲ ਰਹੀਆਂ ਖਬਰਾਂ ਬਾਰੇ ਐਸ.ਡੀ.ਐਮ.ਫ਼ਰੀਦਕੋਟ ਮੇਜਰ ਵਰੁਣ ਕੁਮਾਰ ਨੇ ਸਪਸ਼ਟ ਕੀਤਾ ਕਿ ਡਾਕਟਰਾਂ ਮੁਤਾਬਿਕ ਬੀ.ਐਲ.ਓ ਦੀ ਹਾਲਤ ਸਥਿਰ ਹੈ ਜਿਸ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਕੁਝ ਵੋਟ ਭੁਗਤਾਉਣ ਆਏ ਲੋਕਾਂ ਵਿੱਚ ਵੋਟਰ ਪਰਚੀ ਅਤੇ ਕਤਾਰ ਦਾ ਕੁਝ ਪਲਾਂ ਲਈ ਧੀਮੇ ਹੋ ਜਾਣ ਕਾਰਨ ਮਾਮੂਲੀ ਤਕਰਾਰ ਹੋਈ, ਜਿਸ ਨੂੰ ਉਨ੍ਹਾਂ ਦੀ ਟੀਮ ਵਲੋਂ ਫੋਰੀ ਕਾਰਵਾਈ ਕਰਦਿਆਂ ਸੁਲਝਾ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਜੇਰੇ ਇਲਾਜ ਬੀ.ਐਲ.ਓ ਦੀ ਥਾਂ ਰਿਜਰਵ ਸਟਾਫ ਵਿੱਚੋਂ ਤਾਇਨਾਤੀ ਕਰ ਦਿੱਤੀ ਗਈ ਹੈ ।
ਐਸ.ਡੀ.ਐਮ ਨੇ ਦੱਸਿਆ ਕਿ ਸਥਿਤੀ ਹੁਣ ਪੂਰਨ ਰੂਪ ਵਿੱਚ ਕਾਬੂ ਹੇਠ ਹੈ ਅਤੇ ਕੁਝ ਪਲਾਂ ਦੀ ਦੇਰੀ ਉਪਰੰਤ ਵੋਟਾਂ ਭੁਗਤਾਉਣ ਦਾ ਕੰਮ ਇਸ ਬੂਥ ਤੇ ਸੁਚੱਜੇ ਅਤੇ ਹੋਰ ਬੇਹਤਰ ਤਰੀਕੇ ਨਾਲ ਸ਼ੁਰੂ ਹੋ ਚੁੱਕਿਆ ਹੈ ।