ਸਬਜ਼ੀ ਮੰਡੀ, ਕ੍ਰਿਕਟ ਮੈਦਾਨ, ਪਿੰਡ ਦੀ ਸੱਥਾਂ ਵਿੱਚ ਜਾ ਕੇ ਵੋਟਰਾਂ ਨੂੰ  ਵੋਟ ਦੇ ਅਧਿਕਾਰ ਲਈ ਪ੍ਰੇਰਿਤ ਕੀਤਾ

Faridkot

 ਫ਼ਰੀਦਕੋਟ, 31 ਮਈ,2024  ()-  ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਰਾਹੀਂ ਲਗਾਤਾਰ ਜ਼ਿਲ੍ਹਾ ਵਾਸੀਆਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ।  ਵੋਟਰਾਂ ਨੂੰ  ਜਾਗਰੂਕ ਕਰਨ ਲਈ ਸਵੀਪ ਟੀਮ ਮੈਂਬਰ ਨਵਦੀਪ ਸਿੰਘ ਰਿੱਕੀ,ਸੁਰਿੰਦਰਪਾਲ ਸਿੰਘ ਸੋਨੀ  ਸਥਾਨਕ ਸਬਜ਼ੀ ਮੰਡੀ ਫ਼ਰੀਦਕੋਟ, ਕਿ੍ਕਟ ਮੈਦਾਨ, ਥਰਡ ਜੈਂਡਰ ਵੋਟਰਜ਼, ਪਿੰਡਾਂ ਦੀ ਸੱਥਾਂ ਅਤੇ ਨਰੇਗਾ ਵਰਕਰਜ਼ ਕੋਲ ਪਹੁੰਚੇ ਤੇ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ |

ਸਵੀਪ ਟੀਮ ਨੇ ਸਥਾਨਕ ਸਬਜ਼ੀ ਮੰਡੀ ਫ਼ਰੀਦਕੋਟ ਵਿਖੇ ਪਹੁੰਚ ਕੇ ਆੜਤੀਏ ਵੀਰਾਂ ਦੇ ਸਹਿਯੋਗ ਨਾਲ ਸਬਜ਼ੀ ਮੰਡੀ ਵਿਖੇ ਸਬਜ਼ੀ ਖਰੀਦਣ-ਵੇਚਣ ਆਏ ਵੋਟਰਾਂ ਨੂੰ  ਪ੍ਰੇਰਿਤ ਕੀਤਾ ਗਿਆ | ਸਥਾਨਕ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਦੇ ਕਿ੍ਕਟ ਮੈਦਾਨ ‘ਚ  ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਿ੍ਕਟ ਖਿਡਾਰੀ ਨਮਨ ਧੀਰ, ਪਰਮਿੰਦਰ ਸਿੰਘ ਗਿੱਲ, ਅਰੁਣ ਦੇਵਗਣ ਦੇ ਸਹਿਯੋਗ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਪ੍ਰਸਿੱਧ ਕ੍ਰਿਕਟ ਖਿਡਾਰੀ ਨਮਨ ਧੀਰ ਨੇ ਕਿਹਾ ਦੇਸ਼ ਅੰਦਰ ਮਨਪਸੰਦ ਸਰਕਾਰ ਦੇ ਗਠਨ ਵਾਸਤੇ ਦੇਸ਼ ਦੇ ਹਰ ਵੋਟਰ  ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ |

ਸਵੀਪ ਟੀਮ ਨੇ  ਸਥਾਨਕ ਬਲਬੀਰ ਐਵੀਨਿਊ, ਬਾਜ਼ੀਗਰ ਬਸਤੀ ਵਿਖੇ ਥਰਡ ਜੈਂਡਰ ਵੋਟਰਜ਼ ਨੂੰ  ਮਿਲ ਕੇ ਵੋਟ ਦੀ ਮਹੱਤਤਾ ਦੱਸੀ | ਇਸ ਮੌਕੇ ਲਵਲੀ ਮਹੰਤ, ਨੂਰੀ ਮਹੰਤ (ਦੋਹੇਂ ਟਰਾਂਸਜੈਂਡਰ) ਨੇ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਸਮੂਹ ਵੋਟਰਾਂ ਨੂੰ  ਵੋਟ ਦੇ ਅਧਿਕਾਰ ਦੀ ਵਰਤੋਂ ਦੀ ਅਪੀਲ ਕੀਤੀ | ਸਵੀਪ ਟੀਮ ਨੇ ਨਰੇਗਾ ਵਰਕਰਾਂ ਨੂੰ  ਵੋਟ ਦੇ ਅਧਿਕਾਰ ਲਈ ਉਤਸ਼ਾਹਿਤ ਕੀਤਾ ।

 ਇਸ ਮੌਕੇ ਵੱਡੀ ਗਿਣਤੀ ‘ਚ ਹਾਜ਼ਰ ਵਰਕਰਾਂ ਨੇ ਵਿਸ਼ਵਾਸ਼ ਦੁਆਇਆ ਕਿ ਉਹ 1 ਜੂਨ ਨੂੰ  ਵੋਟ ਦੇ ਅਧਿਕਾਰ ਦੀ ਵਰਤੋਂ ਪਹਿਲ ਦੇ ਅਧਾਰ ਤੇ ਕਰਨਗੇ । ਪਿੰਡ ਮੋਰਾਂਵਾਲੀ ਅਤੇ ਫ਼ਰੀਦਕੋਟ ਜ਼ਿਲੇ ਦੇ ਵੱਖ-ਵੱਖ ਪਿੰਡਾਂ ‘ਚ ਸਵੀਪ ਟੀਮ ਵੱਲੋਂ ਨੁੱਕੜ ਮੀਟਿੰਗ ਕਰਕੇ ਹਰ ਵਰਗ ਦੇ ਵੋਟਰਾਂ ਨੂੰ  ਪੂਰੇ ਜੋਸ਼, ਉਤਸ਼ਾਹ, ਚਾਅ ਨਾਲ ਵੋਟਾਂ ਪਾਉਣ ਵਾਸਤੇ ਨਿਰੰਤਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ |

ਸਹਾਇਕ ਜ਼ਿਲਾ ਨੋਡਲ ਅਫ਼ਸਰ ਸਵੀਪ-ਕਮ-ਜ਼ਿਲਾ ਗਾਈਡੈਂਸ ਕਾਊਸਲਰ ਜਸਬੀਰ ਸਿੰਘ ਜੱਸੀ ਨੇ ਵੋਟਰਾਂ ਨੂੰ  ਦੱਸਿਆ ਕਿ ਪੰਜਾਬ ਅੰਦਰ 1 ਜੂਨ ਨੂੰ ਚੋਣਾਂ ਹੋ ਰਹੀਆਂ ਹਨ ਅਤੇ ਸਾਨੂੰ ਆਪਣੇ ਦੇਸ਼ ਅੰਦਰ ਮਨਪਸੰਦ ਸਰਕਾਰ ਦੇ ਗਠਨ ਵਾਸਤੇ ਸਭ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ |  ਉਨ੍ਹਾਂ ਦੱਸਿਆ ਕਿ ਸਾਨੂੰ ਬਿਨ੍ਹਾਂ ਡਰ, ਭੈ, ਲਾਲਚ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਇਸ ਵਾਰ ਚੋਣ ਕਮਿਸ਼ਨ ਵੱਲੋਂ ਦਿੱਤੇ ਨਾਅਰੇ ‘ਅਬ ਦੀ ਬਾਰ-ਵੋਟਿੰਗ 70 ਪ੍ਰਤੀਸ਼ਤ ਪਾਰ’ ਨੂੰ  ਪ੍ਰਾਪਤ ਕਰਨ ਵਾਸਤੇ ਹਰ ਵਰਗ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ।