ਲੁਧਿਆਣਾ, 28 ਮਈ (000) – ਆਮ ਚੋਣਾਂ ਦੇ ਮੱਦੇਨਜ਼ਰ ਨਜਾਇਜ਼ ਸ਼ਰਾਬ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਆਬਕਾਰੀ ਵਿਭਾਗ ਨੇ ਮੰਗਲਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਛਾਪੇਮਾਰੀ ਕਰਕੇ 15000 ਲੀਟਰ ਲਾਹਣ ਨਸ਼ਟ ਕੀਤੀ।
ਆਬਕਾਰੀ ਇੰਸਪੈਕਟਰ ਹਰਸ਼ਪਿੰਦਰ ਸਿੰਘ, ਬਲਕਰਨ ਸਿੰਘ ਦੀ ਅਗਵਾਈ ਹੇਠਲੀ ਟੀਮਾਂ ਨੇ ਪੁਲਿਸ ਅਤੇ ਸਹਾਇਕ ਸਟਾਫ਼ ਦੇ ਨਾਲ ਸਿੱਧਵਾਂ ਬੇਟ ਦੇ ਪਿੰਡ ਸ਼ੇਰੇਵਾਲ ਅਤੇ ਬਘੀਆਂ, ਕੰਨੀਆਂ ਹੁਸੈਨੀ ਵਿਖੇ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਟੀਮਾਂ ਨੇ ਦਰਿਆ ਕਿਨਾਰੇ ਦੇ ਨਾਲ ਲੱਗਭੱਗ 10-15 ਕਿਲੋਮੀਟਰ ਦੇ ਖੇਤਰ ਨੂੰ ਘੇਰ ਲਿਆ ਅਤੇ ਪਲਾਸਟਿਕ ਦੀਆਂ ਤਰਪਾਲਾਂ ਵਿੱਚ 2 ਲੋਹੇ ਦੇ ਡਰੰਮ, 1 ਘੜਾ ਅਤੇ ਲਗਭਗ 15000 ਲੀਟਰ ਲਾਹਣ ਲਾਵਾਰਿਸ ਹੋਣ ਦਾ ਪਤਾ ਲਗਾਇਆ ਅਤੇ ਬਾਅਦ ਵਿੱਚ ਨਦੀ ਦੇ ਕੰਢਿਆਂ ਤੋਂ ਬਾਹਰ ਨਸ਼ਟ ਕਰ ਦਿੱਤਾ ਗਿਆ।
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਇਨਫੋਰਸਮੈਂਟ ਏਜੰਸੀਆਂ ਨੂੰ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ।