ਚੰਡੀਗੜ੍ਹ ਤੋਂ ਆਈ ਟੀਮ ਵੱਲੋਂ ਸਿਵਲ ਹਸਪਤਾਲ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਕੀਤੀ ਜਾਂਚ 

Ferozepur

ਫ਼ਿਰੋਜ਼ਪੁਰ, 21 ਮਈ 2024:

ਸਿਹਤ ਵਿਭਾਗ ਚੰਡੀਗੜ੍ਹ ਤੋਂ ਆਈ ਟੀਮ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖ਼ੇ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਜਾਂਚ ਕੀਤੀ ਗਈ। ਟੀਮ ਵਿੱਚ ਡਾ ਦੀਕਸ਼ਾ, ਨੈਸ਼ਨਲ ਹੈਲਥ ਮਿਸ਼ਨ ਚੰਡੀਗੜ੍ਹ ਤੋਂ ਸੋਨੀਆ ਅਤੇ ਉਨ੍ਹਾਂ ਦੇ ਨਾਲ ਯੂ.ਐਸ.ਐਡ. ਦੇ ਸੰਵੇਗ ਪ੍ਰੋਜੈਕਟ ਤੋਂ ਜੇ.ਐਸ.ਆਈ. ਜ਼ਿਲ੍ਹਾ ਟੈਕਨੀਕਲ ਅਫ਼ਸਰ ਨੀਰਜ ਮਿਸ਼ਰਾ ਵੀ ਮੌਜੂਦ ਸਨ।

       ਇਸ ਦੌਰਾਨ ਟੀਮ ਵੱਲੋਂ ਜੱਚਾ ਬੱਚਾ ਵਾਰਡ, ਐਮਰਜੈਂਸੀ ਸੇਵਾਵਾਂ, ਲੇਬਰ ਰੂਮ, ਟੀ.ਬੀ. ਵਾਰਡ, ਲੈਬੋਰਟਰੀ, ਏਡਜ਼ ਵਿਭਾਗ, ਡਰੱਗ ਸਟੋਰ ਦਾ ਦੌਰਾ ਕੀਤਾ। ਟੀਮ ਵਲੋਂ ਜੱਚਾ ਬੱਚਾ ਵਾਰਡ ਵਿੱਚ ਦਾਖਲ ਮਰੀਜਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ ਗਈ।

               ਇਸ ਮੌਕੇ ਟੀਮ ਵਲੋਂ ਸਿਵਲ ਹਸਪਤਾਲ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਤਸੱਲੀ ਪ੍ਰਗਟ ਕਰਦਿਆਂ ਕੁੱਝ ਸੇਵਾਵਾਂ ਵਿੱਚ ਸੁਧਾਰ ਲਿਆਉਣ ਦੀ ਹਦਾਇਤ ਵੀ ਕੀਤੀ ਗਈ।