ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਵੋਟਰ ਜਾਗਰੂਕਤਾ

Moga

ਮੋਗਾ, 20 ਮਈ:
ਡਾ. ਹੈਡਗੇਵਰ ਸਕੂਲ ਮੋਗਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਵੋਟਰ ਜਾਗਰੂਕਤਾ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਪ੍ਰੋ ਗੁਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਓਥੇ ਹਾਜ਼ਰ ਲੋਕਾਂ ਨੂੰ ਵੋਟ ਪਾਉਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸ ਸਮੇਂ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਅਸ਼ਿਮਾਂ  ਸਚਦੇਵਾ, ਸਪਨਾ ਜੈਨ, ਨੀਰੂ ਅਗਰਵਾਲ, ਰਕੇਸ਼ ਸਚਦੇਵਾ, ਰਜਿੰਦਰ ਸਚਦੇਵਾ, ਮਨੋਜ਼ ਮੋਂਗਾ, ਸੁਮਨ ਵਿਜ, ਪ੍ਰਿੰਸੀਪਲ ਪੂਨ ਗੋਇਲ ਆਦਿ ਹਾਜ਼ਰ ਸਨ। ਪ੍ਰੋਗਰਾਮ ਦੇ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਰੰਗੋਲੀ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਪ੍ਰੀਸ਼ਦ ਵੱਲੋਂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੀਸ਼ਦ ਵੱਲੋਂ ਇਹ ਪ੍ਰਣ ਲਿਆ ਗਿਆ ਕਿ ਉਹ ਖੁਦ ਆਪਣੇ ਪਰਿਵਾਰ ਸਹਿਤ ਵੋਟ ਪਾਉਣ ਦੇ ਨਾਲ ਨਾਲ ਆਪਣੇ ਮੁਹੱਲੇ ਆਦਿ ਵਿੱਚੋਂ ਵੱਧ ਤੋਂ ਵੱਧ ਵੋਟਰਾਂ ਨੂੰ ਬੂਥ ਤੱਕ ਲੈ ਕੇ ਜਾਣਗੇ ਅਤੇ ਵੱਧ ਤੋਂ ਵੱਧ ਵੋਟਾਂ ਪੁਆਉਣ ਵਿੱਚ ਸਹਾਇਤਾ ਕਰਨਗੇ।
ਸਹਾਇਕ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਪ੍ਰੀਤ ਸਿੰਘ ਘਾਲੀ ਨੇ ਦੱਸਿਆ ਕਿ ਉੱਥੇ ਸ਼ਾਮਿਲ ਲੋਕਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਅਲੱਗ ਅਲੱਗ ਤਰ੍ਹਾਂ ਦੇ ਐਪਸ ਜਿਵੇਂ ਕਿ ਵੋਟਰ ਹੈਲਪਲਾਈਨ ਐਪ, ਸਕਸ਼ਮ ਐਪ, ਸੀ ਵਿਜ਼ਲ, ਕੇ ਵਾਈ.ਸੀ. ਆਦਿ ਬਾਰੇ ਵਿਸਥਾਰ ਸਹਿਤ ਸਮਝਾਇਆ ਗਿਆ ਅਤੇ ਇਹ ਐਪ ਆਪਣੇ ਮੋਬਾਇਲ ਵਿੱਚ ਇੰਸਟਾਲ ਕਰਨ ਲਈ ਕਿਹਾ ਗਿਆ। ਇਸ ਸਮੇਂ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨ ਬਾਰੇ ਵੀ ਵਿਸਥਾਰ ਸਹਿਤ ਸਮਝਾਇਆ ਗਿਆ ਅਤੇ ਦੱਸਿਆ ਗਿਆ ਕਿ ਇਹ ਮਸ਼ੀਨਾਂ ਬਿਲਕੁਲ ਸੁਰੱਖਿਅਤ ਅਤੇ ਕਿਸੇ ਵੀ ਤਰ੍ਹਾਂ ਦੀ ਹੇਰਾ ਫੇਰੀ ਇਸ ਜਰੀਏ ਸੰਭਵ ਨਹੀਂ ਹੈ। ਈ.ਵੀ.ਐਮ. ਤੋਂ ਵੋਟ ਪਾਉਣ ਤੋਂ ਬਾਅਦ ਤੁਸੀਂ ਸੱਤ ਸੈਕਿੰਡ ਲਈ ਆਪਣੀ ਵੋਟ ਕਿਸਨੂੰ ਪਾਈ ਹੈ ਉਸ ਬਾਰੇ ਦੇਖ ਸਕਦੇ ਹੋ, ਬਾਅਦ ਵਿੱਚ ਇਹ ਪਰਚੀ ਮਸ਼ੀਨ ਵਿੱਚ ਹੀ ਸੁਰੱਖਿਅਤ ਰਹਿੰਦੀ ਹੈ ਅਤੇ ਲੋੜ ਪੈਣ ਤੇ ਇਸਦਾ ਮਿਲਾਨ ਵੀ ਕੀਤਾ ਜਾ ਸਕਦਾ ਹੈ। ਐਪਸ ਤੋਂ ਇਲਾਵਾ ਵੋਟਰ ਹੈਲਪਲਾਈਨ ਨੰਬਰ 1950 ਬਾਰੇ ਵੀ ਜਾਣਕਾਰੀ ਵੀ ਦੱਸਿਆ ਗਿਆ। ਵੋਟਾਂ ਵਾਲੇ ਦਿਨ ਭਾਰਤੀ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾਣ ਵਾਲੇ ਇੰਤਜ਼ਾਮ ਬਾਰੇ ਦੱਸਦੇ ਹੋਏ ਕਿਹਾ ਕਿ ਉਸ ਦਿਨ ਬੂਥਾਂ ਉੱਪਰ ਛਾਂ ਵਾਸਤੇ ਵਧੀਆ ਸ਼ਾਮਿਆਨੇ, ਪੀਣ ਵਾਸਤੇ ਠੰਡਾ ਮਿੱਠਾ ਪਾਣੀ, ਦਿਵਿਆਂਗਾਂ ਵਾਸਤੇ ਵੀਲ੍ਹਚੇਅਰ ਅਤੇ ਵਲੰਟੀਅਰ ਆਦਿ ਦਾ ਇੰਤਜ਼ਾਮ ਹੋਵੇਗਾ। ਸੋ ਸਭਨਾਂ ਨੂੰ 1 ਜੂਨ, 2024 ਵਾਲੇ ਦਿਨ ਆਪਣੀ ਵੋਟ ਜਰੂਰ ਪਾਉਣੀ ਚਾਹੀਦੀ ਹੈ ਅਤੇ ਆਪਣੇ ਨਾਲ ਹੋਰਨਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।