ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਅਤੇ ਮੀਡੀਆ ਸਬੰਧੀ ਖਰਚਿਆਂ ਦੀ ਦਿੱਤੀ ਜਾਣਕਾਰੀ

Faridkot

ਫ਼ਰੀਦਕੋਟ 16 ਮਈ,2024

ਫ਼ਰੀਦਕੋਟ ਲੋਕ ਸਭਾ ਹਲਕੇ ਦੇ ਉਮੀਦਵਾਰਾਂ ਦੇ ਨੁਮਾਇੰਦਿਆਂ ਨੂੰ ਅੱਜ ਖਰਚਾ ਨਿਗਰਾਨ ਮਿਸ ਸ਼ਰੂਤੀ ਦੀ ਪ੍ਰਧਾਨਗੀ ਹੇਠ ਐਮਸੀਐਮਸੀ ਟੀਮ ਦੇ ਮੈਂਬਰ ਸੈਕਰੇਟਰੀ ਗੁਰਦੀਪ ਸਿੰਘ ਮਾਨ ਅਤੇ ਖਰਚਾ ਨਿਗਰਾਨ ਸੈਲ ਦੇ ਮਾਸਟਰ ਟ੍ਰੇਨਰ ਸੁਮੀਤ ਕੁਮਾਰ ਸ਼ਰਮਾ ਨੇ ਲੋਕ ਸਭਾ ਚੋਣਾਂ 2024 ਸਬੰਧੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕੀਤੇ ਜਾਣ ਵਾਲੇ ਖਰਚਿਆਂ ਅਤੇ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਬੋਲਦਿਆਂ ਮਿਸ ਸ਼ਰੂਤੀ ਨੇ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਦਾ ਮੁੱਖ ਮੰਤਵ ਸਾਰੇ ਉਮੀਦਵਾਰਾਂ ਨੂੰ ਰਾਜਨੀਤਿਕ ਅਖਾੜੇ ਵਿਚ ਸਮਾਨਤਾ ਪ੍ਰਦਾਨ ਕਰਨਾ ਹੈ। ਖਰਚਾ ਮੋਨੀਟਰਿੰਗ ਟੀਮ ਦੇ ਮਾਸਟਰ ਟ੍ਰੇਨਰ ਸੁਮੀਤ ਕੁਮਾਰ ਸ਼ਰਮਾ ਨੇ ਸਾਰੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਹਦਾਇਤਾਂ ਅਨੁਸਾਰ ਭਰੇ ਜਾਣ ਵਾਲੇ ਫਾਰਮ, ਅਨੈਕਸਚਰ ਅਤੇ ਜਿਨ੍ਹਾਂ ਚੀਜਾਂ ਦਾ ਖਿਆਲ ਰੱਖਣਾ ਹੈ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਉਪਰੰਤ ਐਮਸੀਐਮਸੀ ਟੀਮ ਦੇ ਮੈਂਬਰ ਸੈਕਰੇਟਰੀ ਕਮ-ਜਿਲ੍ਹਾ ਲੋਕ ਸੰਪਰਕ ਅਫਸਰ ਗੁਰਦੀਪ ਸਿੰਘ ਮਾਨ ਨੇ ਮੀਡੀਆਂ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਟ, ਇਲੈਕਟ੍ਰਾਨਿਕ, ਸੋਸ਼ਲ ਮੀਡੀਆ ਅਤੇ ਪੋਸਟਰ, ਬੈਨਰ, ਪੈਂਫਲਟ ਅਤੇ ਪ੍ਰਿੰਟਿੰਗ ਪ੍ਰੈਸਾਂ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਬਾਰੇ ਦੱਸਿਆ।

ਇਸ ਮੌਕੇ ਆਡਿਟ ਵਿਭਾਗ ਦੇ ਵਿਪਨ ਕੁਮਾਰ ਗਰਗ ਅਤੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।