ਮੋਹਾਲੀ ਪੁਲਿਸ ਵੱਲੋ ਅੱਤਵਾਦੀ ਹਰਵਿੰਦਰ ਸਿੰਘ ਉੱਰਫ ਰਿੰਦਾ, ਹੈਪੀ ਪਾਛੀਆ, ਨਿਸ਼ਾਨ ਸਿੰਘ ਦੇ ਅੱਤਵਾਦੀ ਮਡੀਊਲ ਵਿੱਚ ਲੋੜੀਂਦੇ ਦੋਸ਼ੀ ਨੂੰ 01 ਪਿਸਟਲ ਅਤੇ 02 ਜਿੰਦਾ ਕਾਰਤੂਸਾ ਦੇ ਕੀਤਾ ਗ੍ਰਿਫਤਾਰ

S.A.S Nagar

ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਮਈ :
ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਪੁਲਿਸ ਮੋਹਾਲੀ ਵੱਲੋ ਮਾੜੇ ਅਨਸਰਾ ਵਿਰੱੁਧ ਚਲਾਈ ਮੁਹਿੰਮ ਦੌਰਾਨ ਡਾ: ਜੋਤੀ ਯਾਦਵ, ਆਈ.ਪੀ.ਐਸ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ਼੍ਰੀ ਗੁਰਸ਼ੇਰ ਸਿੰਘ ਸੰਧੂ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ, ਇੰਚਾਰਜ ਸਪੈਸ਼ਲ ਸੈੱਲ, ਮੋਹਾਲੀ ਦੀ ਟੀਮ ਵੱਲੋ ਮਿਤੀ 14.05.2024 ਨੂੰ ਥਾਣਾ ਫੇਸ 11 ਮੋਹਾਲੀ ਦੇ ਏਰੀਆ ਵਿੱਚੋ ਇੱਕ ਨੋਜਵਾਨ ਸੁਖਵਿੰਦਰ ਸਿੰਘ ਉੱਰਫ ਸੁੱਖ ਉੱਪਲ ਨੂੰ ਸਮੇਤ ਨਜਾਇਜ 01 ਪਿਸਟਲ .30 ਬੋਰ ਅਤੇ 02 ਰੋਂਦ ਜਿੰਦਾ ਦੇ ਕਾਬੂ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸੁਖਵਿੰਦਰ ਸਿੰਘ ਉੱਰਫ ਸੁੱਖ ਉੱਪਲ ਉਕਤ ਖਿਲਾਫ ਪਹਿਲਾ ਵੀ ਥਾਣਾ ਕਿਲਾ ਲਾਲ ਸਿੰਘ, ਜਿਲ੍ਹਾ ਗੁਰਦਾਸਪੁਰ ਵਿਖੇ ਇੱਕ ਕਤਲ ਕੇਸ ਦਰਜ ਹੈ, ਜਿਸ ਵਿੱਚ ਉਹ ਭਗੋੜਾ ਹੈ ਅਤੇ ਇਸ ਦੇ ਨਾਲ-ਨਾਲ ਦੋਸ਼ੀ ਸੁੱਖ ਉੱਪਲ ਇੱਕ ਅੱਤਵਾਦੀ ਮੋਡੀਊਲ ਨਾਲ ਜੁੜਿਆ ਹੋਇਆ ਹੈ। ਜੋ ਦੋਸ਼ੀ ਮੁੱਕਦਮਾ ਨੰਬਰ:  184/23 ਥਾਣਾ ਬਲੋਂਗੀ ਵਿੱਚ ਵੀ ਲੋਂੜੀਦਾ ਸੀ ਅਤੇ ਆਪਣੇ ਸਾਥੀ ਦੋਸ਼ੀ ਕਰਨਬੀਰ ਸਿੰਘ ਉੱਰਫ ਰਾਜਾ (ਗ੍ਰਿਫਤਾਰ ਹੋ ਚੁੱਕਾ ਹੈ) ਨਾਲ ਮਿਲ ਕੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ, ਨਿਸ਼ਾਨ ਸਿੰਘ ਅਤੇ ਹਰਪ੍ਰੀਤ ਸਿੰਘ ਉੱਰਫ ਹੈਪੀ ਪਾਛੀਆ ਨਾਲ ਤਾਲਮੇਲ ਕਰਕੇ ਪਾਕਿਸਤਾਨ ਤੋ ਡਰੋਨ ਰਾਹੀ ਬਾਰਡਰ ਤੇ ਵਿਦੇਸ਼ੀ ਅਸਲਾ ਐਮੂਨੀਸ਼ਨ ਅਤੇ ਹੈਰੋਇਨ ਦੀ ਸਪਲਾਈ ਦੱਸੀ ਹੋਈ ਲੋਕੇਸ਼ਨ ਤੇ ਮੰਗਵਾ ਲੈਂਦੇ ਸਨ ਅਤੇ ਬਾਅਦ ਵਿੱਚ ਉਹ ਅਸਲਾ ਐਮੂਨੀਸ਼ਨ ਅਤੇ ਹੈਰੋਇਨ ਅੱਗੇ ਵੱਖ-ਵੱਖ ਗੈਂਗ ਮੈਂਬਰਾ ਨੂੰ ਸਪਲਾਈ ਕਰ ਦਿੰਦੇ ਸਨ। ਜੋ ਇਸ ਤਰ੍ਹਾਂ ਇਹ ਅੱਤਵਾਦੀ ਮਡੀਊਲ ਪੰਜਾਬ ਰਾਜ ਦੀ ਸ਼ਾਤੀ ਅਤੇ ਅਖੰਡਤਾ ਨੂੰ ਭੰਗ ਕਰ ਰਿਹਾ ਸੀ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। 
*ਮੁਕੱਦਮਾ ਨੰਬਰ*52 ਮਿਤੀ 14-05-2024 ਅ/ਧ 25 ਅਸਲਾ ਐਕਟ, ਥਾਣਾ ਫੇਸ-11, ਐਸ.ਏ.ਐਸ. ਨਗਰ 
*ਗ੍ਰਿਫਤਾਰ ਦੋਸ਼ੀ*ਸੁਖਵਿੰਦਰ ਸਿੰਘ ਉੱਰਫ ਸੁੱਖ ਉੱਪਲ ਪੁੱਤਰ ਸੁਬੇਗ ਸਿੰਘ ਵਾਸੀ ਪਿੰਡ ਲਹਿਰਕਾ, ਥਾਣਾ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ 
*ਬ੍ਰਾਮਦਗੀ*1. ਪਿਸਟਲ .30 ਬੋਰ  =  012. ਜਿੰਦਾ ਕਾਰਤੂਸ .30 ਬੋਰ  =  02