ਮਾਨਸਾ, 07 ਮਈ:
ਡਾ. ਹਰਦੇਵ ਸਿੰਘ ਨੇ ਬਤੌਰ ਸਿਵਲ ਸਰਜਨ ਮਾਨਸਾ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ 1993 ’ਚ ਬਤੌਰ ਮੈਡੀਕਲ ਅਫ਼ਸਰ ਜੀਰਾ ਵਿਖੇ ਜੁਆਇਨ ਕੀਤਾ ਅਤੇ 2017 ’ਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਫਾਜ਼ਿਲਕਾ ਪਦਉੱਨਤ ਹੋਏ। ਹੁਣ ਈ ਐਸ.ਆਈ ਹਸਪਤਾਲ ਜਲੰਧਰ ਤੋਂ ਪਦ ਉਨਤ ਹੋਣ ਉਪਰੰਤ ਉਨ੍ਹਾਂ ਬਤੌਰ ਸਿਵਲ ਸਰਜਨ ਮਾਨਸਾ ਅਹੁਦਾ ਸੰਭਾਲਣ ਵੇਲੇ ਜ਼ਿਲ੍ਹੇ ਦੇ ਪ੍ਰੋਗਰਾਮ ਅਫ਼ਸਰ, ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਇਮਾਨਦਾਰੀ ਅਤੇ ਸਮੇਂ ਸਿਰ ਨਿਭਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮਰੀਜ਼ ਜਾਂ ਉਨ੍ਹਾਂ ਦੇ ਵਾਰਿਸ ਨੂੰ ਸਿਹਤ ਵਿਭਾਗ ਨਾਲ ਸਬੰਧਤ ਕਿਸੇ ਵੀ ਕੰਮ ’ਚ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ, ਡਾ.ਰਣਜੀਤ ਸਿੰਘ ਰਾਏ, ਸਹਾਇਕ ਸਿਵਲ ਸਰਜਨ, ਡਾ ਰਜਿੰਦਰ ਕੁਮਾਰ ਗਰਗ, ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਕੰਵਲਪ੍ਰੀਤ ਬਰਾੜ, ਸਹਾਇਕ ਵਿਤ ਅਤੇ ਕੰਟਰੋਲਰ ਸ੍ਰੀਮਤੀ ਸੁਖਰੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਵਿਜੈ ਕੁਮਾਰ, ਸੀਨੀਅਰ ਸਹਾਇਕ, ਸੰਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ, ਦਰਸ਼ਨ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਅਵਤਾਰ ਸਿੰਘ ਮੌਜੂਦ ਸਨ।