ਈਵੀਐਮ ਦੀ ਰੈਂਡੇਮਾਇਜੇਸ਼ਨ ਉਪਰੰਤ ਸਬੰਧਤ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਈ.ਵੀ.ਐਮ. ਦੀ ਹਲਕਾਵਾਰ ਕੀਤੀ ਵੰਡ

Fazilka

ਫਾਜਿ਼ਲਕਾ, 5 ਮਈ

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਈਵੀਐਮ ਤੇ ਵੀਵੀਪੈਟ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਅਨੁਸਾਰ ਵੱਖ ਵੱਖ ਵਿਧਾਨ ਸਭਾ ਹਲਕਿਆਂ ਅਨੁਸਾਰਈ ਵੀ ਐਮ ਦੀ ਵੰਡ ਕੀਤੀ ਜਾ ਚੁਕੀ ਹੈ । ਇਸ ਵੰਡ ਪ੍ਰਕਿਰਿਆ ਦਾ ਮੁਆਇਨਾ ਜਿ਼ਲ੍ਹੇ ਦੇ  ਏਡੀਸੀ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਕੀਤਾ|
ਉਨ੍ਹਾਂ ਦੱਸਿਆ ਕਿ ਹਲਕਿਆਂ ਵਿਚ ਉਪਲਬੱਧ ਬੂਥਾਂ ਦੀ ਗਿਣਤੀ ਦੇ ਮੁਕਾਬਲੇ 20 ਫੀਸਦੀ ਜਿਆਦਾ ਬੈਲਟ ਯੂਨਿਟ ਤੇ ਕੰਟਰੋਲ ਯੂਨਿਟ ਹਰੇਕ ਹਲਕੇ ਨੂੰ ਦਿੱਤੇ ਗਏ ਹਨ ਅਤੇ ਵੀਵੀਪੈਟ ਮਸ਼ੀਨਾਂ ਮੰਗ ਤੋਂ 30 ਫੀਸਦੀ ਵੱਧ ਰਾਖਵੇਂ ਕੋਟੇ ਵਿਚ ਦਿੱਤੀਆਂ ਗਈਆਂ ਹਨ।  ਉਨ੍ਹਾਂ ਦੱਸਿਆ ਕਿ ਇਸ ਪ੍ਰਕ੍ਰਿਆ ਨੂੰ ਨਿਯਮਾਂ ਅਨੁਸਾਰ ਨੇਪਰੇ ਚਾੜਿਆ ਗਿਆ ਹੈ | ਸੰਬਧਤ ਸਹਾਇਕ ਰਿਟਰਨਿੰਗ ਅਫਸਰਾਂ ਨੇ ਈ ਵੀ ਐਮ ਮਸ਼ੀਨਾਂ ਨੂੰ ਸਟਰਾਂਗ ਰੂਮ ਵਿਚ ਸੰਭਾਲ ਲਿਆ ਹੈ