ਵੋਟਰ ਜਾਗਰੂਕਤਾ ਮੁਹਿੰਮ ਤਹਿਤ 12 ਅਪ੍ਰੈਲ ਤੱਕ ਬੂਥ ਲੈਵਲ ’ਤੇਕਰਵਾਈਆਂ ਜਾਣਗੀਆਂ ਸਵੀਪ ਗਤੀਵਿਧੀਆਂ

Mansa

ਮਾਨਸਾ, 06 ਅਪ੍ਰੈਲ:
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਆਦੇਸ਼ਾਂ ’ਤੇ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਜ਼ਿਲ੍ਹ ਨੋਡਲ ਅਫ਼ਸਰ (ਸਵੀਪ) ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਹਲਕਾ ਸਵੀਪ ਨੋਡਲ ਅਫ਼ਸਰ ਅਤੇ ਸਵੀਪ ਆਈਕਨਾਂ ਦੀ ਮੀਟਿੰਗ ਹੋਈ।
ਇਸ ਮੌਕੇ ਸਹਾਇਕ ਨੋਡਲ ਅਫ਼ਸਰ (ਸਵੀਪ) ਸ੍ਰੀ ਨਰਿੰਦਰ ਸਿੰਘ ਮੋਹਲ ਨੇ ਦੱਸਿਆ ਕਿ ਹਲਕਾ ਵਾਈਜ਼ ਵਰਕਸ਼ਾਪ ਫਾਰ ਕੈਂਪਸ ਅੰਬੈਸਡਰ ਅਤੇ ਬੂਥ ਲੈਵਲ ਅਵੇਅਰਨੈਸ ਗਰੁੱਪ/ਚੁਨਾਵ ਪਾਠਸ਼ਾਲਾ ਰਾਹੀਂ ਆਮ ਲੋਕਾਂ ਨੂੰ ਚੋਣ ਪ੍ਰਣਾਲੀ ਅਤੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ 12 ਅਪ੍ਰੈਲ ਤੱਕ ਬੂਥ ਲੈਵਲ ’ਤੇ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਨਾਅਰੇ ‘ਇਸ ਵਾਰ 70 ਪਾਰ’ ਨੂੰ ਹਰ ਹੀਲੇ ਪੂਰਾ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਵੋਟਰਾਂ ਨੂੰ ਆਪਣੀ ਵੋਟ ਦੀ ਲਾਜ਼ਮੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਵੋਟਰ ਵੋਟ ਪਾਉਣ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਹੋਰ ਵਿਲੱਖਣ ਗਤੀਵਿਧੀਆਂ ਉਲੀਕੀਆਂ ਜਾਣਗੀਆਂ ਤਾਂ ਜੋ ਹਰ ਵੋਟਰ ਦੀ ਮਤਦਾਨ ਵਿਚ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ।
ਇਸ ਮੌਕੇ ਤਹਿਸੀਲ ਨੋਡਲ ਅਫ਼ਸਰ ਸ਼੍ਰੀ ਜਗਜੀਵਨ ਸਿੰਘ, ਸ਼੍ਰੀ ਅੰਗਰੇਜ਼ ਸਿੰਘ, ਸ਼੍ਰੀ ਪਰਦੀਪ ਕੁਮਾਰ, ਸ਼੍ਰੀ ਨਰਿੰਜਣ ਸਿੰਘ, ਸ਼੍ਰੀ ਉਧਮ ਸਿੰਘ ਸਵੀਪ ਆਈਕਨ, ਸ਼੍ਰੀ ਹਰਪਾਲ ਸਿੰਘ ਅਤੇ ਸ਼੍ਰੀ ਗਗਨਦੀਪ ਹਾਜ਼ਰ ਸਨ।