ਫਾਜਿਲਕਾ ਵਿਖੇ ਵਿਸ਼ਵ ਸਰੀਰਕ ਗਤੀਵਿਧੀਆਂ ਦਿਵਸ ਦੇ ਸਬੰਧ ਵਿੱਚ ਹੈਲਥ ਵੈਲਨੈਸ ਸੈਂਟਰਾਂ ਵਿਖੇ ਕੀਤਾ ਜਾਗਰੂਕਤਾ ਸਮਾਗਮ

Fazilka

ਫਾਜ਼ਿਲਕਾ 6 ਅਪ੍ਰੈਲ

ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੀ ਪ੍ਰਧਾਨਗੀ ਵਿੱਚ ਫਾਜ਼ਿਲਕਾ ਦੇ ਸਾਰੇ ਹੈਲਥ ਐਂਡ ਵੈਲਨੈਸ ਸੈਂਟਰਾਂ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ। ਉਹਨਾਂ ਦੱਸਿਆ ਕਿ ਦਿਨ ਪ੍ਰਤੀ ਦਿਨ ਸਾਡੇ ਜੀਵਨ ਸ਼ੈਲੀ ਵਿੱਚ ਬਦਲਾਅ ਆ ਰਿਹਾ ਹੈ। ਮਸ਼ੀਨਰੀ ਯੁੱਗ ਆਉਣ ਕਾਰਣ ਸਾਡੀਆਂ ਸਰੀਰਕ ਗਤੀਵਿਧੀਆਂ ਘਟ ਹੋ ਰਹੀਆਂ ਹਨ। ਕਸਰਤ ਅਤੇ ਖੇਡਾਂ ਵੱਲ ਝੁਕਾਅ ਘੱਟ ਗਿਆ ਹੈ। ਜਿਸ ਕਰਕੇ ਅਸੀਂ ਕਈ ਤਰ੍ਹਾਂ ਦੀਆਂ ਗੈਰ—ਸੰਚਾਰੀ ਰੋਗਾਂ ਨਾਲ ਗ੍ਰਹਿਸਤ ਹੋ ਰਹੇ ਹਾਂ। ਇਸ ਸਮੇਂ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਐਰਿਕ, ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਰੋਹਿਤ ਕੁਮਾਰ ਸਟੈਨੋ, ਦਿਵੇਸ਼ ਕੁਮਾਰ ਬੀਈਈ, ਸੁਖਦੇਵ ਕੁਮਾਰ ਹਾਜ਼ਰ ਸਨ।

 ਇਸ ਮੌਕੇ  ਸਿਵਲ ਸਰਜਨ  ਫਾਜ਼ਿਲਕਾ ਡਾ ਚੰਦਰ ਸ਼ੇਖਰ ਨੇ ਦੱਸਿਆ ਗੈਰ ਸੰਚਾਰੀ ਬਿਮਾਰੀਆਂ ਜਿਵੇ ਸ਼ੂਗਰ, ਕੈਸਰ, ਬਲੱਡ ਪ੍ਰੈਸ਼ਰ, ਸਟ੍ਰੋਕ ਅਤੇ ਦਿਲ ਦੀਆ ਬਿਮਾਰੀਆਂ ਦੇ ਮਰੀਜ਼ ਦਿਨ ਪ੍ਰਤੀ ਦਿਨ ਵਧ ਰਹੇ ਹਨ, ਜਿਸ ਦਾ ਕਾਰਣ ਸਰੀਰਕ ਗਤੀਵਿਧੀਆਂ ਘੱਟ ਹੋਣਾ ਹੈ। ਜੇਕਰ ਅਸੀਂ ਇਨ੍ਹਾਂ ਬਿਮਾਰੀਆਂ ਤੇ ਕੰਟਰੋਲ ਕਰਨਾ ਹੈ ਤਾਂ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆਉਣ ਦੀ ਜਰੂਰਤ ਹੈ ਅਤੇ ਖੇਡਾਂ ਤੇ ਕਸਰਤ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ।

ਉਹਨਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਫਾਸਟ ਫੂਡ ਤੋ ਬਚਾਅ ਕੇ ਖੇਡਾਂ, ਸਾਈਕਲਿੰਗ ਅਤੇ ਕਸਰਤ ਕਰਨ ਦੀ ਆਦਤ ਪਾਓ। ਉਹਨਾਂ ਜਿਲ੍ਹੇ ਦੇ ਸਿਹਤ ਸਟਾਫ਼ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਸਰੀਰਕ ਗਤੀਵਿਧੀਆਂ ਵਧਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜ਼ੋ ਗੈਰ ਸੰਚਾਰੀ ਰੋਗਾਂ ਤੋ ਬਚਿਆ ਜਾ ਸਕੇ। ਇਸ ਦੌਰਾਨ ਫਾਜ਼ਿਲਕਾ ਦੇ ਸਾਰੇ ਹੈਲਥ ਐਂਡ ਵੈਲਨੈਸ ਸੈਂਟਰਾਂ ਵਿਖੇ ਲੋਕਾ ਨੂੰ ਸੀ ਐੱਚ ਓ ਵਲੋ ਜਾਗਰੂਕ ਕੀਤਾ ਗਿਆ ਅਤੇ ਗਰੁੱਪ ਮੀਟਿੰਗ ਵਿੱਚ ਉਹਨਾਂ ਨੂੰ ਦਿਨ ਵਿਚ ਇਕ ਘੰਟਾ ਕਸਰਤ ਕਰਨ ਬਾਰੇ ਜਾਗਰੂਕ ਕੀਤਾ ਗਿਆ।