ਮਲੇਰੀਏ ਦੀ ਰੋਕਥਾਮ ਦੇ ਅਗੇਤੇ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਕੀਤੀ ਮੀਟਿੰਗ

Fazilka

ਫਾਜ਼ਿਲਕਾ, 4 ਅਪ੍ਰੈਲ

ਮਲੇਰੀਏ ਦੀ ਰੋਕਥਾਮ ਦੇ ਅਗੇਤੇ ਪ਼੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ  ਦੀ ਪ੍ਰਧਾਨਗੀ ਵਿੱਚ ਜਿਲ੍ਹੇ ਦੇ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰਾਂ ਦੀ ਮੀਟਿੰਗ ਸਿਵਲ ਸਰਜਨ ਦਫ਼ਤਰ ਵਿਖੇ ਕੀਤੀ ਗਈ। ਇਸ ਸਮੇਂ ਡਾ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡਮੈਲੋਜਿਸਟ, ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ ਬੀਈਈ, ਵਿਜੇ ਕੁਮਾਰ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ, ਰਵਿੰਦਰ ਸ਼ਰਮਾ, ਸੁਖਜਿੰਦਰ ਸਿੰਘ ਹਾਜ਼ਰ ਸਨ।

ਇਸ ਦੌਰਾਨ ਸਮੂਹ ਹਾਜ਼ਰੀਨ ਨੂੰ ਹਦਾਇਤਾਂ ਜਾਰੀ ਕਰਦਿਆਂ ਡਾ ਚੰਦਰ ਸ਼ੇਖਰ ਨੇ ਕਿਹਾ ਕਿ ਮਲੇਰੀਆ  ਦੇ ਸ਼ੀਜ਼ਨ ਨੂੰ ਦੇਖਦੇ ਹੋਏ  ਗਤੀਵਿਧੀਆਂ ਤੇਜ਼ ਕੀਤੀਆਂ ਜਾਣ ਅਤੇ ਹਰ ਸ਼ੱਕੀ ਮਰੀਜ ਦਾ ਖੂਨ ਟੈਸਟ ਕੀਤਾ ਜਾਵੇ। ਮਰੀਜ਼ ਦਾ ਪੂਰਾ ਨਾਮ, ਪਤਾ, ਸੰਪਰਕ ਨੰਬਰ, ਮੋਬਾਇਲ ਨੰਬਰ ਲਿਖਣੇ ਯਕੀਨੀ ਬਣਾਏ ਜਾਣ। ਉਹਨਾਂ ਦੱਸਿਆ ਕਿ ਮਲੇਰੀਏ ਅਤੇ ਤੰਬਾਕੂ ਐਕਟ ਸਬੰਧੀ ਜਨਤਕ ਥਾਵਾਂ, ਸਿਹਤ ਸੰਸਥਾਵਾਂ ਅਤੇ ਸਕੂਲਾਂ ਵਿੱਚ ਬੱਚਿਆਂ ਅਤੇ ਅਧਿਆਪਿਕਾਂ ਨੂੰ ਜਾਗਰੂਕ ਕੀਤਾ ਜਾਵੇ।

ਇਸ ਸਮੇਂ ਕੋਟਪਾ ਐਕਟ, ਵਾਟਰ ਸੈਂਪਲਿੰਗ, ਆਈ.ਡੀ.ਐਸ.ਪੀ. ਰਿਪੋਰਟਾਂ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਗਰਮੀ ਸੀਜ਼ਨ ਜਾਂ ਬਾਰਸ਼ਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਸਬੰਧੀ ਵੀ ਜਾਗਰੂਕ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਉਹਨਾਂ ਸਮੂਹ ਸਟਾਫ਼ ਨੂੰ ਵਿਸ਼ਵ ਫਿਜ਼ੀਕਲੀ ਐਕਟਵਿਟੀ ਦਿਵਸ ਤੇ ਗੈਰ—ਸੰਚਾਰੀ ਰੋਗਾਂ ਅਤੇ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਤੇ ਲੋਕਾਂ ਵਿੱਚ ਤੰਦਰੁਸਤ ਸਿਹਤ ਸਬੰਧੀ ਜਾਗਰੂਕਤਾ ਸਮਾਗਮ ਕੀਤੇ ਜਾਣ ਸਬੰਧੀ ਕਿਹਾ।