ਸਿਹਤ ਸੰਭਾਲ ਅਤੇ ਬਿਮਾਰੀਆਂ ਤੋਂ ਬਚਣ ਸਬੰਧੀ ਲੋਕਾਂ ਨੂੰ ਅਗੇਤੇ ਤੌਰ ਤੇ ਸਿਹਤ ਸਟਾਫ ਕਰੇ ਜਾਗਰੂਕ: ਡਾ ਚੰਦਰ ਸ਼ੇਖਰ ਸਿਵਲ ਸਰਜਨ

Fazilka

ਫਾਜਿਲਕਾ 3 ਅਪ੍ਰੈਲ

ਸਿਵਲ ਸਰਜਨ ਫਾਜਿਲਕਾ ਡਾ ਚੰਦਰ ਸ਼ੇਖਰ ਕੱਕੜ ਦੀ ਪ੍ਰਧਾਨਗੀ ਵਿੱਚ ਜਿਲ੍ਹੇ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਦੀ ਮਹੀਨਾਵਾਰ ਮੀਟਿੰਗ ਦਫ਼ਤਰ ਸਿਵਲ ਸਰਜਨ ਫਾਜਿਲਕਾ ਵਿਖੇ ਕੀਤੀ ਗਈ। ਇਸ ਦੌਰਾਨ ਡਾ ਕੱਕੜ ਨੇ ਕਿਹਾ ਕਿ ਸਿਹਤ ਸੰਸਥਾਵਾਂ, ਜਨਤਕ ਥਾਵਾਂ, ਸਕੂਲਾਂ ਅਤੇ ਹੋਰ ਇਕੱਠ ਵਾਲੀਆਂ ਥਾਵਾਂ ਤੇ ਜਨਤਾ ਨੂੰ ਸਿਹਤ ਸੰਭਾਲ ਅਤੇ ਬਿਮਾਰੀਆਂ ਤੋਂ ਬਚਣ ਲਈ ਅਗੇਤਾ ਜਾਗਰੂਕ ਕੀਤਾ ਜਾਵੇ। ਇਸ ਮੌਕੇ ਡਾ ਕਵਿਤਾ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ,  ਡਾਕਟਰ ਐਡੀਸਨ ਐਰਿਕ ,ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫਸਰ, ਦਿਵੇਸ਼ ਕੁਮਾਰ ਬੀਈਈ, ਹਰਮੀਤ ਸਿੰਘ ਬੀਈਈ, ਸੁਨੀਲ  ਟੰਡਨ ਬੀਈਈ, ਸੁਸ਼ੀਲ ਕੁਮਾਰ ਬੀਈਈ ਨੇ ਭਾਗ ਲਿਆ।

ਇਸ ਮੌਕੇ ਸਿਵਲ ਸਰਜਨ ਵੱਲੋਂ ਲੋਕਾਂ ਦੀ ਸਿਹਤ ਸੰਭਾਲ ਦੇ ਨਾਲ-ਨਾਲ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਆਪਣੇ ਸਟਾਫ਼ ਅਤੇ ਜਿਲ੍ਹਾ ਫਾਜਿਲਕਾ ਵਾਸੀਆਂ ਨੂੰ ਆਪਣੇ ਵੋਟ ਦਾ ਸਹੀ ਅਤੇ ਜਰੂਰ ਇਸਤੇਮਾਲ ਕਰਨ ਦੀ ਅਪੀਲ ਕੀਤੀ ਅਤੇ ਸਾਰੇ ਸਟਾਫ਼ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਵੋਟ ਦੇ ਮਹੱਤਵ ਨੂੰ ਸਮਝਾਉਦਿਆਂ ਕਿਹਾ ਕਿ ਵੋਟ ਦੀ ਵਰਤੋਂ ਕਰਕੇ ਅਸੀਂ ਆਪਣੀ ਪਸੰਦੀਦਾ ਸਰਕਾਰ ਚੁੱਣ ਸਕਦੇ ਹਾਂ ਜੋ ਸਾਡੇ ਭਵਿੱਖ ਦਾ ਸਿਰਜਨਹਾਰ ਹੁੰਦੀਆ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਵਿਚ ਵੋਟ ਦਾ ਇਸਤੇਮਾਲ ਕਰਦਿਆਂ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਲਾਲਚ, ਭੈਅ ਤੇ ਡਰ ਤੋਂ ਕਰਨੀ ਚਾਹੀਦੀ ਹੈ। ਇਸ ਦੌਰਾਨ ਉਹਨਾਂ ਵਲੋ ਸਵੀਪ ਪ੍ਰੋਜੈਕਟ ਤਹਿਤ ਪੋਸਟਰ ਅਤੇ ਸਲੋਗਨ ਵੀ ਜਾਰੀ ਕੀਤੇ ਅਤੇ ਇਸ ਬਾਰੇ ਸਮੂਹ ਬੀ ਈ ਈ ਨੂੰ ਹਿਦਾਇਤ ਕੀਤੀ ਗਈ ਕਿ ਸਟਾਫ ਸਮੇਤ ਹਸਪਤਾਲ ਵਿਚ ਆਉਣ ਵਾਲੇ ਲੋਕਾ ਨੂੰ ਵੋਟ ਦੀ ਤਾਕਤ ਬਾਰੇ ਜਾਗਰੂਕ ਕੀਤਾ ਜਾਵੇ ।

ਉਨ੍ਹਾਂ ਕਿਹਾ ਕਿ ਗਰਭਵਤੀ ਮਾਵਾਂ ਅਤੇ 5 ਸਾਲ ਤੱਕ ਦੇ ਬੱਚਿਆਂ ਦਾ ਸੰਪੂਰਨ ਟੀਕਾਕਰਣ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ, ਮਾਤਰਤਵ ਮੌਤਾਂ ਨੂੰ ਜੀਰੋ ਕਰਨ, ਆਸ਼ਾ ਅਤੇ ਏ.ਐਨ.ਐਮ. ਰਾਹੀਂ ਗਰਭਵਤੀ ਮਾਵਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।