ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜਰ ਸਵੀਪ ਪ੍ਰੋਜੈਕਟ ਤਹਿਤ ਐਮ.ਆਰ ਕਾਲਜ ਫਾਜ਼ਿਲਕਾ ਵਿਖੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਕੀਤਾ ਜਾਗਰੂਕ

Fazilka

ਫਾਜ਼ਿਲਕਾ 1 ਅਪ੍ਰੈਲ

ਆਗਾਮੀ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ  ਡਾ. ਸੇਨੂ ਦੁੱਗਲ ਦੇ  ਹੇਠ  ਵਧੀਕ  ਜ਼ਿਲ੍ਹਾ  ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ  ਸ੍ਰੀ ਰਾਕੇਸ਼ ਕੁਮਾਰ  ਪੋਪਲੀ ਦੀਆਂ  ਹਦਾਇਤਾਂ ਅਨੁਸਾਰ ਸਵੀਪ ਪ੍ਰੋਜੈਕਟ  ਅਧੀਨ  ਸਕੂਲਾਂ ਤੇ  ਕਾਲਜਾਂ ਵਿਚ ਸੈਮੀਨਾਰ ਲਗਾ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ  ਐਮਆਰ  ਕਾਲਜ ਫਾਜ਼ਿਲਕਾ ਵਿਖੇ ਵਿਦਿਆਰਥੀਆਂ ਨੂੰ ਵੋਟਾਂ ਦੇ ਅਧਿਕਾਰ ਬਾਰੇ ਜਾਣੂੰ ਕਰਵਾਇਆ ਗਿਆ।

ਜ਼ਿਲ੍ਹਾ ਸਿਖਿਆ ਅਫਸਰ-ਕਮ-ਜ਼ਿਲ੍ਹਾ ਨੋਡਲ  ਅਫਸਰ ਸਵੀਪ ਸ਼ਿਵਪਾਲ ਗੋਇਲ  ਨੇ ਦੱਸਿਆ ਕਿ ਕਿਹਾ  ਕਿ ਸਵੀਪ ਪ੍ਰੋਜੈਕਟ ਚੋਣ  ਕਮਿਸ਼ਨ  ਦਾ ਅਹਿਮ ਪ੍ਰੋਜੈਕਟ ਹੈ ਜਿਸ ਤਹਿਤ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ  ਇਸ ਪ੍ਰੋਜੈਕਟ ਰਾਹੀਂ ਵੋਟਾਂ ਦੇ ਹੱਕ  ਦੇ ਅਧਿਕਾਰ ਦੀ ਵਰਲੋਕ ਸਭਾ ਚੋਣਾਂ ਤਹਿਤ ਪਿੰਡ ਤੱਪਾ ਖੇੜਾ ਵਿਖੇ  ਕਰਵਾਈਆਂ ਗਈਆਂ ਸਵੀਪ ਗਤੀਵਿਧੀਆਂਤੋਂ  ਕਰਨ ਦੀ ਫੀਸਦੀ  ਵਧਾਉਣ ਲਈ ਅਹਿਮ  ਉਪਰਾਲੇ ਕੀਤੇ ਜਾ ਰਹੇ ਹਨ।  ਉਨ੍ਹਾ ਕਿਹਾ ਕਿ  ਜਿਨਾਂ ਨੌਜਵਾਨਾਂ  ਦੀ ਇਸ ਸਾਲ  ਨਵੀਂ ਵੋਟ  ਬਣੀ ਹੈ  ਉਹ ਨੌਜਵਾਨ  ਵੋਟਰ ਵੀ  ਆਪਣੇ  ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ।

ਸਹਾਇਕ ਨੋਡਲ ਅਫਸਰ ਸਵੀਪ-ਕਮ-ਪ੍ਰਿੰਸੀਪਲ (ਨੈਸ਼ਨਲ ਐਵਾਰਡੀ) ਰਜਿੰਦਰ  ਕੁਮਾਰ ਨੇ ਵਿਦਿਆਰਥੀਆਂ  ਨੂੰ ਜਾਗਰੂਕ ਕਰਦਿਆਂ  ਕਿਹਾ ਕਿ ਵੋਟ ਦੇ ਮਹੱਤਵ  ਬਾਰੇ ਜਾਣੂੰ ਹੁੰਦਿਆਂ ਸਾਨੂੰ ਪਹਿਲ ਦੇ ਆਧਾਰ ਦੇ ਵੋਟਿੰਗ ਵਾਲੇ ਦਿਨ ਬੂਥ ਤੇ ਪਹੁੰਚ ਕੇ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਸਾਰਿਆਂ ਨੂੰ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ  ਵੋਟ ਦੇ  ਅਧਿਕਾਰ  ਦੀ ਵਰਤੋਂ ਕਰਕੇ ਅਸੀਂ ਆਪਣੀ ਮਨ ਮਰਜ਼ੀ ਦੀ ਸਰਕਾਰ ਚੁਣ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਵੀਪ ਪ੍ਰੋਜੈਕਟ ਅਧੀਨ ਲਗਾਤਾਰ ਸਵੀਪ ਗਤੀਵਿਧੀਆਂ ਚੱਲ ਰਹੀਆਂ ਹਨ ਅਤੇ ਇਸੇ ਤਰ੍ਹਾਂ ਆਗਾਮੀ ਚੋਣਾਂ ਦੇ ਮੱਦੇਨਜਰ ਹੋਰ ਜ਼ੋਰਾ-ਸ਼ੋਰਾਂ ਨਾਲ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

        ਇਸ ਮੌਕੇ ਸਰਕਾਰੀ ਐੱਮ.ਆਰ.ਕਾਲਜ ਫਾਜ਼ਿਲਕਾ ਦੇ ਪ੍ਰਿੰਸੀਪਲ ਅਮਰੀਕ ਸਿੰਘ, ਵਾਈਸ ਪ੍ਰਿੰਸੀਪਲ-ਕਮ-ਨੋਡਲ ਅਫਸਰ ਸਵੀਪ ਪਰਦੀਪ ਕੁਮਾਰ, ਸੌਰਵ ਕਾਮਰਾ, ਮੈਡਮ ਮੋਨਿਕਾ, ਅੰਸੂ ਸ਼ਰਮਾ ਅਤੇ ਸਵੀਪ ਟੀਮ ਦੇ ਮੈਂਬਰ ਸੁਰਿੰਦਰ ਕੁਮਾਰ ਸਮੇਤ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।