ਕੈਬਨਿਟ ਮੰਤਰੀ ਈ.ਟੀ.ਓ. ਨੇ ਸੰਤ ਬਾਬਾ ਅਜੈਬ ਸਿੰਘ ਜੀ ਮੱਖਣਵਿੰਡੀ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਂਟ

Amritsar

ਅੰਮ੍ਰਿਤਸਰ, 2 ਅਪ੍ਰੈਲ, 2024

            ਪੰਥ ਦੀ ਬਹੁਤ ਹੀ ਸਤਿਕਾਰਤ ਸਖਸ਼ੀਅਤ ਬ੍ਰਹਮਗਿਆਨੀ ਸ੍ਰੀਮਾਨ ਸੰਤ ਬਾਬਾ ਅਜੈਬ ਸਿੰਘ ਜੀ ਮੱਖਣਵਿੰਡੀ ਵਾਲੇ ਜੋ ਕਿ ਪਿਛਲੀ ਦਿਨੀ ਗੁਰੂਧਾਮਾਂ ਦੀ ਸੇਵਾ ਕਰਦਿਆਂ 23 ਮਾਰਚ ਨੂੰ ਇਸ ਫਾਨੀ ਸੰਸਾਰ ਵਿਚੋਂ ਗੁਰਪੁਰੀ ਸਿਧਾਰ ਗਏ ਸਨ ਦੇ ਸ੍ਰੀ ਆਖੰਡ ਪਾਠ ਸਾਹਿਬ  ਜੀ ਦੇ ਭੋਗ `ਤੇ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਅਤੇ ਸ: ਕੁਲਦੀਪ ਸਿੰਘ ਧਾਲੀਵਾਲ ਪੁੱਜੇ ਅਤੇ ਬਾਬਾ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

            ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ: ਈ.ਟੀ.ਓ. ਨੇ ਕਿਹਾ ਕਿ ਬਾਬਾ ਜੀ ਨੇ ਹਮੇਸ਼ਾਂ ਹੀ ਸੰਗਤਾਂ ਤੇ ਪਰਉਪਕਾਰ ਕਰਦਿਆਂ ਸੰਗਤਾਂ ਨੂੰ ਗੁਰਸ਼ਬਦ ਨਾਲ ਜੋੜਿਆ ਹੈ। ਉਨਾਂ ਕਿਹਾ ਕਿ ਅੱਜ ਸਮੇਂ ਦੀ ਵੱਡੀ ਲੋੜ ਹੈ ਕਿ ਇਨਾਂ ਸਖਸ਼ੀਅਤਾਂ ਵਲੋਂ ਦਿਖਾਏ ਗਏ ਰਸਤੇ ਤੇ ਚਲੀਏ। ਉਨਾਂ ਕਿਹਾ ਕਿ ਅੱਜ ਦੇ ਸਮਾਜ ਨੂੰ ਇਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਆਪਣਾ ਜੀਵਨ ਗੁਰੂ ਧਾਮਾਂ ਦੀ ਸੇਵਾ ਵਿੱਚ ਲਾ ਸਕੀਏ। ਇਸ ਮੌਕੇ ਬਾਬਾ ਸਰਦਾਰਾ ਸਿੰਘ ਜੀ ਨੂੰ ਪੱਗ ਬੰਨ੍ਹਣ ਦੀ ਰਸਮ ਅਦਾ ਕੀਤੀ ਗਈ।

            ਇਸ ਮੌਕੇ ਜੱਗਾ ਮਜੀਠੀਆ, ਰਾਜਬੀਰ ਮੱਖਣਵਿੰਡੀ, ਸੁੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।