ਕਸ਼ਮੀਰੀ ਪ੍ਰਵਾਸੀ ਵੋਟਰਾਂ ਲਈ ਫਾਰਮ-ਐਮ ਅਤੇ ਫਾਰਮ-12-ਸੀ ਜਮ੍ਹਾਂ ਕਰਾਉਣ ਦੀ ਵਿਵਸਥਾ – ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ

Ludhiana

ਲੁਧਿਆਣਾ, 29 ਮਾਰਚ (000) – ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ  ਕਿ ਕਸ਼ਮੀਰੀ ਪ੍ਰਵਾਸੀ ਵੋਟਰ ਪੋਸਟਲ ਬੈਲਟ ਰਾਹੀਂ ਜਾਂ ਦਿੱਲੀ, ਊਧਮਪੁਰ ਅਤੇ ਜੰਮੂ ਵਿੱਚ ਸਥਾਪਤ ਵਿਸ਼ੇਸ਼ ਪੋਲਿੰਗ ਸਟੇਸ਼ਨਾਂ ‘ਤੇ ਜਾ ਕੇ ਲੋਕ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ।

ਪ੍ਰਵਾਸੀ ਵੋਟਰ ਉਹ ਹਨ ਜੋ ਰਾਹਤ ਅਤੇ ਮੁੜ ਵਸੇਬਾ ਕਮਿਸ਼ਨਰ ਦੁਆਰਾ ਜਾਰੀ ਸਰਟੀਫਿਕੇਟ ਦੇ ਅਨੁਸਾਰ ਅਸਲ ਵਿੱਚ ਕਸ਼ਮੀਰ ਡਿਵੀਜ਼ਨ (ਜੰਮੂ ਅਤੇ ਕਸ਼ਮੀਰ ਯੂ.ਟੀ.) ਦੇ ਵਸਨੀਕ ਹਨ ਪਰ ਹੁਣ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿ ਰਹੇ ਹਨ। ਬਾਰਾਮੂਲਾ, ਸ਼੍ਰੀਨਗਰ, ਅਤੇ ਅਨੰਤਨਾਗ-ਰਾਜੌਰੀ ਲੋਕ ਸਭਾ ਹਲਕਿਆਂ ਦੇ ਵੋਟਰ ਫਾਰਮ-ਐਮ (ਦਿੱਲੀ, ਜੰਮੂ ਅਤੇ ਊਧਮਪੁਰ ਦੇ ਵਿਸ਼ੇਸ਼ ਪੋਲਿੰਗ ਸਟੇਸ਼ਨਾਂ ‘ਤੇ ਨਿੱਜੀ ਤੌਰ ‘ਤੇ ਵੋਟਿੰਗ) ਅਤੇ ਫਾਰਮ-12-ਸੀ (ਪੋਸਟਲ ਬੈਲਟ) ਜਮ੍ਹਾ ਕਰਨ ਦੀ ਸਹੂਲਤ ਦਾ ਲਾਭ ਲੈਣ ਦੇ ਯੋਗ ਹਨ, ਜੋ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਪਰਵਾਸੀ ਵੋਟਰ ਫਾਰਮ 12-ਸੀ ਅਤੇ ਫਾਰਮ-ਐਮ ਭਰ ਸਕਦੇ ਹਨ ਅਤੇ ਤਸਦੀਕ ਲਈ ਚੋਣਕਾਰ ਰਜਿਸਟ੍ਰੇਸ਼ਨ ਅਫਸਰ (ਈ.ਆਰ.ਓ) ਦੇ ਦਫਤਰ ਜਾ ਸਕਦੇ ਹਨ।

ਈ.ਆਰ.ਓ ਆਪਣੇ-ਆਪਣੇ ਸੰਸਦੀ ਹਲਕਿਆਂ (ਅਸੈਂਬਲੀ-ਵਾਰ) ਵਿੱਚ ਨਾਮਜ਼ਦ ਪ੍ਰਵਾਸੀ ਕਸ਼ਮੀਰੀ ਵੋਟਰਾਂ ਦੇ ਵੇਰਵਿਆਂ ਦੀ ਈ.ਆਰ.ਓ. ਨੈਟ ਰਾਹੀਂ ਜਾਂਚ ਕਰੇਗਾ। ਫਾਰਮ ‘ਐਮ’ ਵਿੱਚ ਵੇਰਵਿਆਂ ਦੀ ਪੁਸ਼ਟੀ ਕਰਨ ਤੋਂ ਬਾਅਦ, ਸਬੰਧਤ ਈ.ਆਰ.ਓ ਉਹਨਾਂ ਨੂੰ ਸਕੈਨ ਕਰਕੇ ਅੱਪਲੋਡ ਕਰੇਗਾ ਤਾਂ ਜੋ ਅਗਲੀ ਲੋੜੀਂਦੀ ਕਾਰਵਾਈ ਲਈ ਉਹਨਾਂ ਨੂੰ ਇਲੈਕਟ੍ਰਾਨਿਕ ਤੌਰ ‘ਤੇ ਸਬੰਧਿਤ ਏ.ਆਰ.ਓ. ਨੂੰ ਟ੍ਰਾਂਸਮਿਟ ਕੀਤਾ ਜਾ ਸਕੇ। ਕੇਸ ਅਨੁਸਾਰ ਹਾਰਡ ਕਾਪੀਆਂ ਏ.ਆਰ.ਓਜ਼ ਦਿੱਲੀ, ਜੰਮੂ ਅਤੇ ਊਧਮਪੁਰ ਨੂੰ ਭੇਜੀਆਂ ਜਾਣਗੀਆਂ। ਈ.ਆਰ.ਓ ਫਾਰਮ-12 ਸੀ ਵਿੱਚ ਵੇਰਵਿਆਂ ਦੀ ਵੀ ਪੁਸ਼ਟੀ ਕਰੇਗਾ ਅਤੇ ਸਰਟੀਫਿਕੇਟ ‘ਤੇ ਹਸਤਾਖਰ ਕਰਨ ਅਤੇ ਦਸਤਾਵੇਜ਼ ਨੂੰ ਅਪਲੋਡ ਕਰਨ ਤੋਂ ਬਾਅਦ, ਉਸ ਨੂੰ ਜੰਮੂ ਵਿਖੇ ਏ.ਆਰ.ਓ (ਪ੍ਰਵਾਸੀ) ਨੂੰ ਭੇਜੇਗਾ ਜੋ ਸਪੀਡ ਪੋਸਟ ਰਾਹੀਂ ਸਬੰਧਤ ਵੋਟਰ ਨੂੰ ਪੋਸਟਲ ਬੈਲਟ ਭੇਜੇਗਾ। ਵੋਟਰ ਉਸੇ ਮੋਡ ਰਾਹੀਂ ਪੋਸਟਲ ਬੈਲਟ ਨੂੰ ਉਸ ਸੰਸਦੀ ਹਲਕੇ ਦੇ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਵਾਪਸ ਭੇਜੇਗਾ ਜਿਸ ਨਾਲ ਉਹ ਮੂਲ ਰੂਪ ਵਿੱਚ ਸਬੰਧਤ ਹੈ।